Pages

Pages

ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ – 200 ਗ੍ਰਾਮ ਹੈਰੋਇਨ ਸਮੇਤ 2 ਤਸਕਰ ਕਾਬੂ, ਮੋਟਰਸਾਈਕਲ ਵੀ ਜ਼ਬਤ।

Director : Manvir Singh Walia 

Editor :Jatin Kumar Sahota 

ਜਲੰਧਰ, 09 ਅਕਤੂਬਰ : Prime Punjab

SSP ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। CIA ਸਟਾਫ ਜਲੰਧਰ ਦਿਹਾਤੀ ਨੇ 2 ਵੱਖ-ਵੱਖ ਥਾਵਾਂ ਤੋਂ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਕੁੱਲ 200 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ (PB08-EC-3150) ਬਰਾਮਦ ਕੀਤਾ ਹੈ। ਇਹ ਕਾਰਵਾਈ SP ਵਿਨੀਤ ਆਹਲਾਵਤ ਦੀ ਨਿਗਰਾਨੀ ‘ਚ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ‘ਚ ਕੀਤੀ ਗਈ।

 

ਪਹਿਲੀ ਕਾਰਵਾਈ ‘ਚ ASI ਜਗਜੀਤ ਸਿੰਘ ਦੀ ਟੀਮ ਨੇ ਮਦਾਰਾ ਗੇਟ ਨੇੜਿਓਂ ਨਰੇਸ਼ ਕੁਮਾਰ ਉਰਫ ਕੇਸ਼ਾ ਵਾਸੀ ਆਦਮਪੁਰ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ (ਮੁਕੱਦਮਾ ਨੰ: 225, ਥਾਣਾ ਆਦਮਪੁਰ)। ਦੂਜੀ ਕਾਰਵਾਈ ‘ਚ ASI ਸੁਭਾਸ਼ ਕੁਮਾਰ ਦੀ ਟੀਮ ਨੇ ਅੱਡਾ ਰਾਮਪੁਰ ਲੱਲੀਆਂ ਤੋਂ ਸੁਰਿੰਦਰ ਸਿੰਘ ਵਾਸੀ ਜਫਰਾਪੁਰ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ, ਜਿਸ ਨੇ ਮੋਟਰਸਾਈਕਲ ਦੇ ਟੂਲ ਬਾਕਸ ‘ਚ ਹੈਰੋਇਨ ਲੁਕਾਈ ਹੋਈ ਸੀ (ਮੁਕੱਦਮਾ ਨੰ: 119, ਥਾਣਾ ਲਾਂਬੜਾ)।

 

ਪੁੱਛਗਿੱਛ ‘ਚ ਦੋਵਾਂ ਨੇ ਮੰਨਿਆ ਕਿ ਉਹ ਮਾੜੀ ਸੰਗਤ ਕਾਰਨ ਨਸ਼ੇ ਦੇ ਆਦੀ ਹੋਏ ਅਤੇ ਫਿਰ ਵੇਚਣ ਲੱਗੇ। ਨਰੇਸ਼ ਕੁਮਾਰ ਉਰਫ ਕੇਸ਼ਾ ‘ਤੇ ਪਹਿਲਾਂ ਹੀ NDPS ਅਤੇ ਚੋਰੀ ਦੇ 6 ਮੁਕੱਦਮੇ ਦਰਜ ਹਨ ਅਤੇ ਉਹ ਅਗਸਤ 2026 ‘ਚ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਸੁਰਿੰਦਰ ਸਿੰਘ ‘ਤੇ ਵੀ 3 ਮੁਕੱਦਮੇ ਦਰਜ ਹਨ ਅਤੇ ਉਹ ਜਨਵਰੀ 2023 ‘ਚ ਜ਼ਮਾਨਤ ‘ਤੇ ਰਿਹਾਅ ਹੋ ਕੇ ਫਿਰ ਇਸੇ ਧੰਦੇ ‘ਚ ਲੱਗ ਗਿਆ ਸੀ।

 

ਦੋਵਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। SSP ਵਿਰਕ ਨੇ ਦੱਸਿਆ ਕਿ ਰਿਮਾਂਡ ਦੌਰਾਨ ਹੈਰੋਇਨ ਦੀ ਸਪਲਾਈ ਦਾ ਸਰੋਤ ਅਤੇ ਨੈੱਟਵਰਕ ਖੰਗਾਲਿਆ ਜਾਵੇਗਾ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦ ਦੀ ਪਛਾਣ ਕਰਕੇ ਉਸਨੂੰ ਜ਼ਬਤ/ਕੁਰਕ ਕਰਨ ਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਇਸ ਪੂਰੇ ਨੈੱਟਵਰਕ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।