Pages

Pages

ਪੰਜਾਬ ‘ਚ ਡੇਂਗੂ ‘ਤੇ ਹੁਣ ਡਰੋਨ ਨਾਲ ਵਾਰ – ਸਿਹਤ ਵਿਭਾਗ ਨੇ ਮੁੰਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ, ਪਟਿਆਲਾ ਤੋਂ ਹੋਵੇਗੀ ਸ਼ੁਰੂਆਤ।

ਜਲੰਧਰ, 12 ਅਕਤੂਬਰ : Prime Punjab 

ਪੰਜਾਬ ਸਰਕਾਰ ਨੇ ਡੇਂਗੂ ਖ਼ਿਲਾਫ਼ ਜੰਗ ‘ਚ ਹਾਈਟੈਕ ਤਰੀਕਾ ਅਪਣਾਇਆ ਹੈ। ਸਿਹਤ ਵਿਭਾਗ ਨੇ ਮੁੰਬਈ ਦੀ ਮੈਸਰਜ਼ ਕਿਰਨ ਕਾਰਪੋਰੇਸ਼ਨ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਹੁਣ ਡਰੋਨ ਰਾਹੀਂ ਡੇਂਗੂ ਦੇ ਲਾਰਵੇ ਨੂੰ ਲੱਭ ਕੇ ਨਸ਼ਟ ਕੀਤਾ ਜਾਵੇਗਾ। ਸ਼ੁਰੂਆਤ ਪਟਿਆਲਾ ਜ਼ਿਲ੍ਹੇ ਦੇ ਡੇਂਗੂ ਹੌਟਸਪੌਟ ਇਲਾਕਿਆਂ ਤੋਂ 60 ਦਿਨਾਂ ਦੀ ਐਮਰਜੈਂਸੀ ਮੁਹਿੰਮ ਨਾਲ ਕੀਤੀ ਜਾਵੇਗੀ।

 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹਾਜ਼ਰੀ ‘ਚ ਇਸ ਸਮਝੌਤੇ ‘ਤੇ ਡਾਇਰੈਕਟਰ ਡਾ. ਹਿਤਿੰਦਰ ਕੌਰ ਤੇ ਕੰਪਨੀ ਦੇ ਸਚਿਨ ਸ਼ੈੱਟੀ ਨੇ ਦਸਤਖਤ ਕੀਤੇ। ਮੰਤਰੀ ਨੇ ਕਿਹਾ ਕਿ ਛੱਤਾਂ, ਖਾਲੀ ਪਲਾਟਾਂ ਤੇ ਵੱਡੇ ਪਾਣੀ ਦੇ ਸਰੋਤਾਂ ‘ਤੇ ਹੱਥੀਂ ਸਪਰੇਅ ਕਰਨਾ ਔਖਾ ਹੁੰਦਾ ਹੈ, ਇਸ ਲਈ ਡਰੋਨ ਨਾਲ ਉਨ੍ਹਾਂ ਥਾਵਾਂ ਨੂੰ ਆਸਾਨੀ ਨਾਲ ਕਵਰ ਕੀਤਾ ਜਾਵੇਗਾ।

 

ਮੰਤਰੀ ਨੇ ਦਾਅਵਾ ਕੀਤਾ ਕਿ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਕਰਕੇ ਹੀ ਇਸ ਸਾਲ ਪੰਜਾਬ ‘ਚ ਡੇਂਗੂ ਨਾਲ ਮੌਤਾਂ ਦੀ ਗਿਣਤੀ ਜ਼ੀਰੋ ‘ਤੇ ਆ ਗਈ ਹੈ ਤੇ ਕੇਸ ਵੀ ਕੰਟਰੋਲ ‘ਚ ਹਨ। ਡਰੋਨ ਮੁਹਿੰਮ ‘ਚ ਸਰਕਾਰੀ ਪ੍ਰਵਾਨਿਤ ਦਵਾਈਆਂ ਦਾ ਛਿੜਕਾਅ, ਰੋਜ਼ਾਨਾ ਰਿਪੋਰਟਿੰਗ ਤੇ ਲਾਰਵਾ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ।

 

ਖਾਸ ਗੱਲ ਇਹ ਹੈ ਕਿ ਇਹ 60 ਦਿਨਾਂ ਦਾ ਪ੍ਰੋਜੈਕਟ ਨਾਨ-ਫਾਈਨੈਂਸ਼ੀਅਲ ਆਧਾਰ ‘ਤੇ ਹੋਵੇਗਾ, ਯਾਨੀ ਸਰਕਾਰੀ ਖਜ਼ਾਨੇ ‘ਤੇ ਕੋਈ ਬੋਝ ਨਹੀਂ ਪਵੇਗਾ। 10 ਦਿਨਾਂ ਦੇ ਅੰਦਰ ਇਸਦਾ ਰਿਵਿਊ ਕਰਕੇ ਇਸਨੂੰ ਹੋਰ ਜ਼ਿਲ੍ਹਿਆਂ ‘ਚ ਵੀ ਲਾਗੂ ਕਰਨ ਦੀ ਯੋਜਨਾ ਹੈ।