Pages

Pages

ਪੰਜਾਬ ਵਿਜੀਲੈਂਸ ਦਾ ਸਤੰਬਰ ‘ਚ ਵੱਡਾ ਐਕਸ਼ਨ – ਰਿਸ਼ਵਤਖੋਰੀ ਦੇ 6 ਕੇਸਾਂ ‘ਚ 8 ਲੋਕ ਰੰਗੇ ਹੱਥੀਂ ਕਾਬੂ, 6 ਨੂੰ ਹੋਈ ਸਜ਼ਾ।

ਪੰਜਾਬ, 12 ਅਕਤੂਬਰ : Prime Punjab 

ਪੰਜਾਬ ‘ਚ ਭ੍ਰਿਸ਼ਟਾਚਾਰੀਆਂ ‘ਤੇ ਵਿਜੀਲੈਂਸ ਬਿਊਰੋ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਸਤੰਬਰ ਮਹੀਨੇ ਦੌਰਾਨ ਬਿਊਰੋ ਨੇ 6 ਵੱਖ-ਵੱਖ ਰਿਸ਼ਵਤਖੋਰੀ ਦੇ ਮਾਮਲਿਆਂ ‘ਚ 8 ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ 6 ਸਰਕਾਰੀ ਅਧਿਕਾਰੀ ਤੇ 2 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ।

 

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸਿਰਫ ਗ੍ਰਿਫਤਾਰੀਆਂ ਹੀ ਨਹੀਂ, ਬਲਕਿ ਕਾਨੂੰਨੀ ਕਾਰਵਾਈ ਵੀ ਤੇਜ਼ ਕੀਤੀ ਗਈ ਹੈ। ਪਿਛਲੇ ਮਹੀਨੇ 23 ਕੇਸਾਂ ‘ਚ ਅਦਾਲਤਾਂ ‘ਚ ਚਲਾਨ ਪੇਸ਼ ਕੀਤੇ ਗਏ, 7 ਸਰਕਾਰੀ ਮੁਲਾਜ਼ਮਾਂ ਸਮੇਤ 8 ਲੋਕਾਂ ‘ਤੇ 4 ਨਵੇਂ ਅਪਰਾਧਿਕ ਕੇਸ ਦਰਜ ਹੋਏ ਤੇ ਇੱਕ ਅਧਿਕਾਰੀ ‘ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵੀ ਪਾਇਆ ਗਿਆ।

 

ਇਸ ਤੋਂ ਇਲਾਵਾ ਅਦਾਲਤਾਂ ਨੇ ਵਿਜੀਲੈਂਸ ਦੇ 4 ਪੁਰਾਣੇ ਕੇਸਾਂ ‘ਚ ਫੈਸਲਾ ਸੁਣਾਉਂਦੇ ਹੋਏ 6 ਭ੍ਰਿਸ਼ਟ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੂੰ 2 ਤੋਂ 5 ਸਾਲ ਤੱਕ ਦੀ ਕੈਦ ਤੇ 5 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਜੁਰਮਾਨਾ ਲਗਾਇਆ ਗਿਆ ਹੈ।

 

ਵਿਜੀਲੈਂਸ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਉਹ ਤੁਰੰਤ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।