ਜਲੰਧਰ, 22 ਅਕਤੂਬਰ : Prime Punjab
ਜਲੰਧਰ ਮਹਾਨਗਰ ‘ਚ ਚੋਰਾਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਥਾਣਾ 3 ਅਧੀਨ ਆਉਂਦੇ ਕਾਜ਼ੀ ਮੁਹੱਲਾ ਦਾ ਹੈ, ਜਿੱਥੇ ਦੇਰ ਰਾਤ 3:30 ਵਜੇ ਚੋਰ ਘਰ ਦੇ ਬਾਹਰੋਂ ਬੁਲੇਟ ਚੋਰੀ ਕਰਕੇ ਫਰਾਰ ਹੋ ਗਿਆ। ਪਿਛਲੇ ਕੁਝ ਮਹੀਨਿਆਂ ‘ਚ ਦੋ-ਪਹੀਆ ਵਾਹਨ ਚੋਰੀ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ।
ਪੀੜਤ ਲਵ ਪੁੱਤਰ ਬ੍ਰਿਜ ਮੋਹਨ ਨੇ ਦੱਸਿਆ ਕਿ ਉਸਨੇ ਰੋਜ਼ਾਨਾ ਵਾਂਗ ਆਪਣੀ ਕਾਲੇ ਰੰਗ ਦੀ ਰਾਇਲ ਐਨਫੀਲਡ ਬੁਲੇਟ ਨੰਬਰ PB08 FA 3917 ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਸਵੇਰੇ 7 ਵਜੇ ਦੇਖਿਆ ਤਾਂ ਬੁਲੇਟ ਗਾਇਬ ਸੀ। ਜਦੋਂ CCTV ਚੈੱਕ ਕੀਤੀ ਤਾਂ ਇੱਕ ਚੋਰ ਬੁਲੇਟ ਲੈ ਕੇ ਜਾਂਦਾ ਸਾਫ ਦਿਖਾਈ ਦਿੱਤਾ।
ਪੀੜਤ ਅਨੁਸਾਰ ਵਾਰਦਾਤ ਨੂੰ 2 ਦਿਨ ਬੀਤ ਚੁੱਕੇ ਨੇ ਪਰ ਪੁਲਿਸ ਦੇ ਹੱਥ ਅਜੇ ਖਾਲੀ ਨੇ। ਪੀੜਤ ਨੇ ਥਾਣਾ 3 ‘ਚ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਨੇ ਸਿਰਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨਸਾਫ ਨਾ ਮਿਲਣ ਕਾਰਨ ਹੁਣ ਕਈ ਲੋਕ ਚੋਰੀ ਦੀ ਸ਼ਿਕਾਇਤ ਵੀ ਨਹੀਂ ਦਿੰਦੇ।
ਇਹ ਥਾਣਾ 3 ਦੇ ਇਲਾਕੇ ‘ਚ ਪਹਿਲੀ ਵਾਰਦਾਤ ਨਹੀਂ ਹੈ। ਇਸ ਤੋਂ ਪਹਿਲਾਂ ਮਾਈਂ ਹੀਰਾਂ ਗੇਟ ‘ਚ ਆਟੇ ਦੀ ਚੱਕੀ, ਖਿੰਗਰਾ ਗੇਟ ‘ਚ ਦੁਕਾਨਾਂ ‘ਚ ਚੋਰੀਆਂ ਹੋ ਚੁੱਕੀਆਂ ਨੇ, ਪਰ ਪੁਲਿਸ ਅਜੇ ਤੱਕ ਇੱਕ ਵੀ ਵਾਰਦਾਤ ਟਰੇਸ ਨਹੀਂ ਕਰ ਸਕੀ। ਇਸੇ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਨੇ।



More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।