Pages

Pages

ਜਲੰਧਰ ਪੁਲਿਸ ਨੇ 68 ਕਿਲੋ ਨਸ਼ਾ ਸਾੜ ਕੇ ਕੀਤਾ ਖਤਮ – ਅਫੀਮ, ਹੈਰੋਇਨ ਤੇ ਗਾਂਜਾ ਸ਼ਾਮਲ।

ਜਲੰਧਰ, 22 ਅਕਤੂਬਰ : Prime Punjab 

ਨਸ਼ਿਆਂ ਵਿਰੁੱਧ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਖਤ ਕਦਮ ਚੁੱਕਿਆ ਹੈ। ਵੱਖ-ਵੱਖ ਕੇਸਾਂ ‘ਚ ਬਰਾਮਦ ਹੋਇਆ 68 ਕਿਲੋ 719 ਗ੍ਰਾਮ ਨਸ਼ੀਲਾ ਸਮਾਨ ਪੁਲਿਸ ਨੇ ਤਬਾਹ ਕਰ ਦਿੱਤਾ। ਇਹ ਕਾਰਵਾਈ 21 ਅਕਤੂਬਰ ਨੂੰ ਕੀਤੀ ਗਈ।

 

ਸੀਪੀ ਸਤਿੰਦਰ ਸਿੰਘ IPS ਦੀ ਅਗਵਾਈ ‘ਚ ਇਹ ਨਸ਼ਾ ਨਸ਼ਟ ਕੀਤਾ ਗਿਆ। ਇਸ ਦੌਰਾਨ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ ਦੇਵ ਸਿੰਘ ਤੇ ਏਸੀਪੀ ਵਿਜੇ ਕੰਵਰਪਾਲ ਵੀ ਹਾਜ਼ਰ ਸਨ। ਰਾਉਵਾਲੀ ਵਿਖੇ ABS ਫੂਡ ਫੈਕਟਰੀ ‘ਚ ਸਾਰੇ ਕਾਨੂੰਨੀ ਨਿਯਮ ਪੂਰੇ ਕਰਕੇ ਨਸ਼ੇ ਨੂੰ ਅੱਗ ਦੇ ਹਵਾਲੇ ਕੀਤਾ ਗਿਆ।

 

ਤਬਾਹ ਕੀਤੇ ਨਸ਼ੇ ‘ਚ ਸਭ ਤੋਂ ਵੱਧ 31 ਕਿਲੋ ਗਾਂਜਾ, 30 ਕਿਲੋ ਅਫੀਮ, 4 ਕਿਲੋ ਤੋਂ ਵੱਧ ਹੈਰੋਇਨ, 3 ਕਿਲੋ ਚਰਸ ਤੇ ਥੋੜ੍ਹੀ ਜਿਹੀ ਸਮੈਕ ਸੀ। ਇਹ ਸਾਰਾ ਨਸ਼ਾ NDPS ਐਕਟ ਦੇ ਤਹਿਤ ਦਰਜ ਪਰਚਿਆਂ ‘ਚੋਂ ਫੜਿਆ ਗਿਆ ਸੀ।

 

ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਜ਼ਬਤ ਨਸ਼ਾ ਦੁਬਾਰਾ ਗਲਤ ਹੱਥਾਂ ‘ਚ ਨਾ ਜਾਵੇ। ਨਾਲ ਹੀ ਲੋਕਾਂ ਨੂੰ ਕਿਹਾ ਗਿਆ ਹੈ ਕਿ ਨਸ਼ੇ ਸਬੰਧੀ ਕੋਈ ਵੀ ਜਾਣਕਾਰੀ 112 ਜਾਂ 97791-00200 ‘ਤੇ ਦਿਓ, ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।