ਜਲੰਧਰ, 23 ਅਕਤੂਬਰ : Prime Punjab
ਪੰਜਾਬ ਸਟੇਟ ਤਕੀਨੀਕੀ ਬੋਰਡ ਚੰਡੀਗੜ੍ਹ ਵੱਲੋਂ ਮਿਲੀਆਂ ਹਿਦਾਇਤਾਂ ਅਨੁਸਾਰ ਅੱਜ ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ਇਨੋਵੇਸ਼ਨ ਚੈਲੇਂਜ 2026-27 ਕਰਵਾਇਆ ਗਿਆ, ਜਿਸ ਵਿਚ ਇਲੈਕਟ੍ਰੀਕਲ, ਆਟੋਮੋਬਾਇਲ , ਕੰਮਪਿਊਟਰ, ਇਲੈਕਟ੍ਰੋਨਿਕਸ ਅਤੇ ਅਪਲਾਈਡ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਦੱਸਿਆ ਕਿ ਅਪਲਾਈਡ ਸਾਇੰਸ ਵਿਭਾਗ ਨੂੰ ਛੱਡ ਕੇ ਹਰੇਕ ਵਿਭਾਗ ਵੱਲੋਂ ਦੋ ਪ੍ਰੋਜੈਕਟ ਪ੍ਰੋਟੋਟਾਈਪ ਬਣਾਏ ਗਏ ਸਨ। ਵਿਦਿਆਰਥੀਆਂ ਵੱਲੋਂ ਕੁੱਲ ਨੌ ਮਾਡਲ ਤਿਆਰ ਕੀਤੇ ਗਏ। ਏਨਾਂ ਪ੍ਰੋਟੋਟਾਈਪ ਮਾਡਲਾਂ ਨੂੰ ਡੀ.ਏ.ਵੀ. ਯੂਨੀਵਰਸਿਟੀ ਦੇ ਆਏ ਹੋਏ ਪ੍ਰੋਫ਼ੈਸਰਾਂ, ਡਾ . ਅਰਵਿੰਦ ਮਹਿੰਦਰੂ ਅਤੇ ਡਾ . ਸ਼ਰਨਜੀਤ ਸਿੰਘ ਨੇ ਮੁਲਾਂਕਣ ਕੀਤਾ ਤੇ ਪੰਜਾਬ ਸਟੇਟ ਤਕਨੀਕੀ ਬੋਰਡ ਦੇ ਮਾਪਦੰਡਾਂ ਅਨੁਸਾਰ ਹੇਠ ਲਿਖੇ ਦੋ ਪ੍ਰੋਜੈਕਟ ਮਾਡਲਾਂ ਦੀ ਚੋਣ ਕੀਤੀ ਗਈ :-
1. ਸਮਾਰਟ ਐਂਡ ਸੇਫ ਰਾਈਡ (ਆਟੋਮੋਬਾਈਲ)
2. ਐਮਰਜੈਂਸੀ ਮੈਡੀਕਲ ਕੀਓਸਕ (ਇਲੈਕਟ੍ਰੋਨਿਕਸ )
ਇਹ ਦੋਹਵੇਂ ਪ੍ਰੋਜੈਕਟ ਅਗਲੇ ਦੌਰ ਵਿੱਚ ਕਲਸਟਰ ਲੈਵਲ ਟੂਰਨਾਮੈਂਟ ਵਿੱਚ ਭਾਗ ਲੈਣਗੇ ਜੋ ਨੌ ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ ਚੁਣੇ ਜਾਂ ਤੇ ਇਹਨਾਂ ਨੂੰ ਨਾ ਸਿਰਫ ਦੱਸ ਹਜ਼ਾਰ ਰੁਪਏ ਪ੍ਰੋਤਸਾਹਨ ਪੁਰਸਕਾਰ ਮਿਲੇਗਾ , ਅੱਗੋਂ ਇਹਨਾਂ ਨੂੰ ਸਟੇਟ ਲੈਵਲ ਤੇ ਕੰਪੀਟ ਕਰਨ ਦਾ ਵੀ ਮੌਕਾ ਮਿਲੇਗਾ।
ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਯੂਨੀਵਰਸਿਟੀ ਆਏ ਹੋਏ ਜੱਜਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਹ ਸਟੇਟ ਲੈਵਲ ਟੂਰਨਾਮੈਂਟ 11 ਤੋਂ 15 ਜਨਵਰੀ ਤੱਕ ਹੋਵੇਗਾ।
ਇਸ ਮੌਕੇ ਸ਼੍ਰੀ ਗੌਰਵ ਸ਼ਰਮਾ , ਸ਼੍ਰੀ ਮਨੀਸ਼ ਸਚਦੇਵਾ , ਸ਼੍ਰੀ ਅੰਕੁਸ਼ ਸ਼ਰਮਾ , ਸ਼੍ਰੀ ਗਗਨਦੀਪ , ਮੈਡਮ ਮਨਿੰਦਰ ਕੌਰ , ਮੈਡਮ ਅੰਜੂ, ਸ਼੍ਰੀ ਅਜੇ ਦੱਤਾ ਅਤੇ ਸ਼੍ਰੀ ਹਨਿਸ਼ ਕੌਸ਼ਲ ਹਾਜਿਰ ਸਨ ।








More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।