ਜਲੰਧਰ, 31 ਅਕਤੂਬਰ : Prime Punjab
ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ ਪੋਲੀਟੀਕਲ ਅਫੇਅਰ ਕਮੇਟੀ ਦੀ ਬੈਠਕ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਲਿਸਟ ‘ਚ ਸਭ ਤੋਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਹੈ, ਜੋ ਧੂਰੀ ਵਿਧਾਨ ਸਭਾ ਤੋਂ ਹੀ ਦੁਬਾਰਾ ਚੋਣ ਲੜਨਗੇ। ਬਟਾਲਾ ਸੀਟ ਤੋਂ ਅਮਨ ਸ਼ੇਰੀ ਕਲਸੀ ਨੂੰ ਟਿਕਟ ਦਿੱਤੀ ਗਈ ਹੈ।
2022 ‘ਚ ਭਗਵੰਤ ਮਾਨ ਨੇ ਧੂਰੀ ਤੋਂ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਸ ਵਾਰ ਉਨ੍ਹਾਂ ਦੇ ਸੀਟ ਬਦਲਣ ਦੀਆਂ ਚਰਚਾਵਾਂ ਸਨ, ਪਰ ਪਾਰਟੀ ਨੇ ਫਿਰ ਧੂਰੀ ਤੋਂ ਹੀ ਉਤਾਰਨ ਦਾ ਫੈਸਲਾ ਕੀਤਾ ਹੈ।
ਇਸ ਲਿਸਟ ‘ਚ ਇੱਕ ਚਰਚਾ ਦਾ ਵਿਸ਼ਾ ਵੀ ਹੈ। ਟਿਕਟ ਪ੍ਰਾਪਤ ਕਰਨ ਵਾਲੇ ‘ਆਪ’ ਆਗੂ ਅਤੇ ਸਾਬਕਾ ਮੰਤਰੀ ਸੰਜੀਵ ਅਰੋੜਾ ਇਸ ਸਮੇਂ ਗੁਰੂਗ੍ਰਾਮ ਦੀ ਭੌਂਡਸੀ ਜੇਲ੍ਹ ‘ਚ ਬੰਦ ਹਨ। ਉਨ੍ਹਾਂ ਨੂੰ 9 ਮਈ 2026 ਨੂੰ ED ਨੇ 100 ਕਰੋੜ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ED ਦਾ ਦੋਸ਼ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਆਈਫੋਨ ਐਕਸਪੋਰਟ ਦੀ ਆੜ ‘ਚ ਜਾਅਲੀ GST ਇਨਵੌਇਸਾਂ ਰਾਹੀਂ 15 ਕਰੋੜ ਦਾ ITC ਅਤੇ 48 ਕਰੋੜ ਦਾ ਡਿਊਟੀ ਡਰਾਅਬੈਕ ਲਿਆ। ਅਕਤੂਬਰ 2026 ‘ਚ ਹਾਈਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਖਾਰਜ ਕਰ ਦਿੱਤੀ ਸੀ, ਜਦਕਿ ‘ਆਪ’ ਨੇ ਇਸਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ।
ਪਹਿਲੀ ਲਿਸਟ ਦੇ 40 ਉਮੀਦਵਾਰਾਂ ‘ਚੋਂ 8 SC ਭਾਈਚਾਰੇ ਨਾਲ ਸਬੰਧਤ ਹਨ। ਇਨ੍ਹਾਂ ‘ਚ ਬਲਕਾਰ ਸਿੰਘ (ਕਰਤਾਰਪੁਰ), ਇਸ਼ਾਂਕ ਕੁਮਾਰ ਚੱਬੇਵਾਲ (ਚੱਬੇਵਾਲ), ਗੁਰਿੰਦਰ ਸਿੰਘ ‘ਗੈਰੀ’ ਵੜਿੰਗ (ਅਮਲੋਹ), ਮਨਵਿੰਦਰ ਸਿੰਘ ਗਿਆਸਪੁਰਾ (ਪਾਇਲ), ਮਨਜੀਤ ਸਿੰਘ ਬਿਲਾਸਪੁਰ (ਨਿਹਾਲ ਸਿੰਘ ਵਾਲਾ), ਅਮੋਲਕ ਸਿੰਘ (ਜੈਤੋ), ਲਾਭ ਸਿੰਘ ਉਗੋਕੇ (ਭਦੌੜ) ਅਤੇ ਕੁਲਵੰਤ ਸਿੰਘ (ਮਹਿਲ ਕਲਾਂ) ਸ਼ਾਮਲ ਹਨ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।