Pages

Pages

ਜਲੰਧਰ ਹਾਦਸੇ ‘ਚ ਵੱਡਾ ਖੁਲਾਸਾ – 3 ਗੱਡੀਆਂ ‘ਚ ਲੱਗ ਰਹੀ ਸੀ ਰੇਸ, APJ ਕਾਲਜ ਤੋਂ ਸ਼ੁਰੂ ਹੋਈ ਸੀ ਦੌੜ।

ਜਲੰਧਰ, 01 ਨੰਵਬਰ : Prime Punjab 

ਜਲੰਧਰ ਦੇ ਪੁਲਿਸ ਲਾਈਨ ਫਲਾਈਓਵਰ ਵਾਲੇ ਭਿਆਨਕ ਹਾਦਸੇ ‘ਚ ਵੱਡਾ ਖੁਲਾਸਾ ਹੋਇਆ ਹੈ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਥਡੇਅ ਪਾਰਟੀ ਤੋਂ ਬਾਅਦ ਨੌਜਵਾਨ ਰੇਸ ਲਗਾ ਰਹੇ ਸਨ। APJ ਕਾਲਜ ਦੇ ਨੇੜਿਓਂ 3 ਗੱਡੀਆਂ ‘ਚ ਰੇਸ ਸ਼ੁਰੂ ਹੋਈ ਸੀ, ਜਿਸ ‘ਚ ਇੱਕ ਫੋਕਸਵੈਗਨ, ਇੱਕ ਥਾਰ ਅਤੇ ਇੱਕ ਸਕੋਡਾ ਸ਼ਾਮਲ ਸੀ।

ਦੱਸਿਆ ਜਾ ਰਿਹਾ ਹੈ ਕਿ ਫੋਕਸਵੈਗਨ ‘ਚ ਸਵਾਰ ਨੌਜਵਾਨ ਜਲੰਧਰ ਦੇ ਸਨ, ਜਦਕਿ ਥਾਰ ਅਤੇ ਸਕੋਡਾ ‘ਚ ਸਵਾਰ ਦੋਸਤ ਚੰਡੀਗੜ੍ਹ ਤੋਂ ਆਏ ਹੋਏ ਸਨ। ਤੇਜ਼ ਰਫ਼ਤਾਰ ‘ਚ ਰੇਸ ਦੌਰਾਨ ਹੀ ਫੋਕਸਵੈਗਨ ਬੇਕਾਬੂ ਹੋ ਕੇ ਫਲਾਈਓਵਰ ‘ਤੇ ਖੜ੍ਹੀ ਨਗਰ ਨਿਗਮ ਦੀ ਟਰਾਲੀ ‘ਚ ਜਾ ਵੱਜੀ, ਜਿਸ ‘ਚ 2 ਦੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਹੰਗਾਮਾ ਵੀ ਹੋਇਆ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਟਰਾਲੀ ਚਾਲਕ ਨਾਲ ਬਹਿਸ ਹੋਈ ਅਤੇ ਫਿਰ ਬਾਕੀ ਦੋ ਗੱਡੀਆਂ ‘ਚ ਸਵਾਰ ਚੰਡੀਗੜ੍ਹ ਵਾਲੇ ਦੋਸਤ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਜ਼ਖਮੀਆਂ ਨੂੰ ਸੰਭਾਲਣ ਦੀ ਬਜਾਏ ਭੱਜਣਾ ਮੁਨਾਸਿਬ ਸਮਝਿਆ।

 

ਫਿਲਹਾਲ ਥਾਣਾ ਬਾਰਾਦਰੀ ਦੀ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਪੁਲਿਸ ਹੁਣ CCTV ਫੁਟੇਜ ਖੰਗਾਲ ਰਹੀ ਹੈ ਤਾਂ ਜੋ ਥਾਰ ਅਤੇ ਸਕੋਡਾ ਗੱਡੀਆਂ ਦੀ ਪਛਾਣ ਹੋ ਸਕੇ ਅਤੇ ਫਰਾਰ ਹੋਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।