Pages

Pages

ਵਿਦਿਤ ਔਲਕ ਦੀ ਮੌਤ ‘ਤੇ ਹਨੀ ਸਿੰਘ ਦਾ ਛਲਕਿਆ ਦਰਦ – ਬੋਲੇ ‘ਮੈਂ ਆਪਣਾ ਭਤੀਜਾ ਗੁਆ ਦਿੱਤਾ’।

Director : Manvir Singh Walia 

Editor : Jatin Kumar Sahota

ਜਲੰਧਰ, 01 ਨੰਵਬਰ : Prime Punjab 

ਜਲੰਧਰ ਦੇ ਨੌਜਵਾਨ ਵਿਦਿਤ ਔਲਕ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ ‘ਤੇ ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਦਿਤ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਕ ਦਾ ਬੇਟਾ ਸੀ, ਜਿਸਦੀ ਬੀਤੀ ਰਾਤ ਫਲਾਈਓਵਰ ਹਾਦਸੇ ‘ਚ ਜਾਨ ਚਲੀ ਗਈ।

 

ਹਨੀ ਸਿੰਘ ਨੇ ਅੱਜ ਦੇ ਦਿਨ ਨੂੰ ‘ਡਾਰਕ ਡੇਅ’ ਦੱਸਦਿਆਂ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ – “ਮੈਂ ਆਪਣਾ ਭਤੀਜਾ ਗੁਆ ਦਿੱਤਾ ਹੈ, ਭੋਲੇਨਾਥ ਮੇਹਰ, ਮੇਹਰ, ਮੇਹਰ।” ਉਨ੍ਹਾਂ ਦੇ ਇਸ ਪੋਸਟ ਤੋਂ ਬਾਅਦ ਫੈਨਜ਼ ‘ਚ ਵੀ ਸੋਗ ਦੀ ਲਹਿਰ ਹੈ।

ਗਾਇਕ ਨੇ ਵਿਦਿਤ ਨੂੰ ਸ਼ਰਧਾਂਜਲੀ ਦੇਣ ਲਈ ਆਪਣਾ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਫੋਟੋ ਹਟਾ ਕੇ ਉੱਥੇ ਕਾਲੇ ਰੰਗ ਦੀ ਬਲੈਂਕ ਫੋਟੋ ਲਗਾ ਦਿੱਤੀ ਹੈ, ਜੋ ਉਨ੍ਹਾਂ ਦੇ ਗਹਿਰੇ ਸਦਮੇ ਨੂੰ ਦਰਸਾ ਰਹੀ ਹੈ।

 

ਦੱਸ ਦੇਈਏ ਕਿ ਵਿਦਿਤ ਦੀ ਮੌਤ ਪੁਲਿਸ ਲਾਈਨ ਫਲਾਈਓਵਰ ‘ਤੇ ਹੋਏ ਹਾਦਸੇ ‘ਚ ਹੋਈ ਸੀ, ਜਿੱਥੇ ਬਰਥਡੇਅ ਪਾਰਟੀ ਤੋਂ ਪਰਤ ਰਹੀ ਕਾਰ ਨਗਰ ਨਿਗਮ ਦੀ ਟਰਾਲੀ ‘ਚ ਵੱਜ ਗਈ ਸੀ। ਇਸ ਹਾਦਸੇ ‘ਚ ਉਸਦੇ ਦੋਸਤ ਆਰਵ ਤਲਵਾੜ ਦੀ ਵੀ ਮੌਤ ਹੋ ਗਈ ਸੀ।