ਜਲੰਧਰ, 04 ਨਵੰਬਰ : Prime Punjab
ਜਲੰਧਰ ਦੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ‘ਸੇਵ ਅਰਥ ਸੁਸਾਇਟੀ’ ਵੱਲੋਂ ਕਾਲਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਅਤੇ ਸੁਸਾਇਟੀ ਪ੍ਰਧਾਨ ਡਾ. ਸੰਜੇ ਬਾਂਸਲ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ‘ਚ ਫੋਰਟਿਸ ਹਸਪਤਾਲ ਦੀ ਟੀਮ ਵਿਸ਼ੇਸ਼ ਤੌਰ ‘ਤੇ ਪਹੁੰਚੀ, ਜਿਸ ‘ਚ ਮੈਨੇਜਰ ਰਾਜੇਸ਼ ਮਲਹੋਤਰਾ ਅਤੇ MBBS ਡਾਕਟਰ ਸ਼੍ਰੀਲ ਗੁਲਾਟੀ ਆਪਣੀ ਟੀਮ ਸਮੇਤ ਸ਼ਾਮਲ ਸਨ।
ਸੁਸਾਇਟੀ ਦੀ ਉਪ-ਪ੍ਰਧਾਨ ਪ੍ਰੋ. ਮੀਨਾ ਬਾਂਸਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਮੁਫਤ ਸਿਹਤ ਜਾਂਚ ਕੀਤੀ ਗਈ। ਜਾਂਚ ‘ਚ BP, ਨਬਜ਼ ਦੀ ਗਤੀ, ਖੂਨ ‘ਚ ਆਕਸੀਜਨ ਲੈਵਲ ਅਤੇ ਰੈਂਡਮ ਬਲੱਡ ਸ਼ੂਗਰ ਚੈੱਕ ਕੀਤਾ ਗਿਆ। ਜਿਨ੍ਹਾਂ ਵਿਦਿਆਰਥੀਆਂ ਜਾਂ ਸਟਾਫ ਦਾ BP ਜਾਂ ਸ਼ੂਗਰ ਲੈਵਲ ਆਮ ਨਾਲੋਂ ਵੱਧ-ਘੱਟ ਸੀ, ਉਨ੍ਹਾਂ ਨੂੰ ਡਾ. ਸ਼੍ਰੀਲ ਗੁਲਾਟੀ ਨੇ ਵਿਸ਼ੇਸ਼ ਡਾਕਟਰੀ ਸਲਾਹ ਅਤੇ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਕੈਂਪ ‘ਚ ਕੁੱਲ 60 ਵਿਦਿਆਰਥੀਆਂ ਅਤੇ 15 ਸਟਾਫ ਮੈਂਬਰਾਂ ਨੇ ਆਪਣੀ ਸਿਹਤ ਜਾਂਚ ਕਰਵਾ ਕੇ ਲਾਭ ਲਿਆ। ਕੈਂਪ ਦੇ ਅੰਤ ‘ਚ ਸੁਸਾਇਟੀ ਪ੍ਰਧਾਨ ਡਾ. ਸੰਜੇ ਬਾਂਸਲ ਨੇ ਫੋਰਟਿਸ ਹਸਪਤਾਲ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਦਕਿ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੁਸਾਇਟੀ ਦੀ ਟੀਮ ਦੇ ਅਨੁਸ਼ਾਸਿਤ ਅਤੇ ਸਫਲ ਪ੍ਰਬੰਧ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ. ਰਾਜੀਵ ਭਾਟੀਆ, ਪ੍ਰੋ. ਪ੍ਰਿੰਸ ਮਦਾਨ, ਸ਼ਸ਼ੀ ਭੂਸ਼ਣ, ਅਜੇ ਦੱਤਾ, ਅੰਕੁਸ਼, ਨੇਹਾ, ਪ੍ਰਤਾਪ, ਜਸਪਾਲ, ਗੋਕੁਲ, ਰਸ਼ਪਾਲ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ। ਕਾਲਜ ਪ੍ਰਬੰਧਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਲੈ ਕੇ ਅਜਿਹੇ ਕੈਂਪ ਭਵਿੱਖ ‘ਚ ਵੀ ਲਗਾਏ ਜਾਂਦੇ ਰਹਿਣਗੇ।



More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।