Pages

Pages

ਜਲੰਧਰ ਪੁਲਿਸ ਦੀ ਵੱਡੀ ਮਨੁੱਖਤਾ, ਥਾਣਾ ਡਵੀਜ਼ਨ-5 ਦੀ ਟੀਮ ਨੇ ਗੁੰਮ ਹੋਇਆ ਬੱਚਾ ਸੁਰੱਖਿਅਤ ਲੱਭ ਕੇ ਮਾਪਿਆਂ ਹਵਾਲੇ ਕੀਤਾ।

ਜਲੰਧਰ, 05 ਨਵੰਬਰ : Prime Punjab 

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਾਰ ਫਿਰ ਆਪਣੀ ਤੇਜ਼ ਤੇ ਮਨੁੱਖੀ ਕਾਰਵਾਈ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਟੀਮ ਨੇ ਗੁੰਮ ਹੋਏ ਇੱਕ ਬੱਚੇ ਨੂੰ ਸੁਰੱਖਿਅਤ ਲੱਭ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬੱਚੇ ਦੇ ਮਿਲਣ ਨਾਲ ਪਰਿਵਾਰ ‘ਚ ਖੁਸ਼ੀ ਦੀ ਲਹਿਰ ਦੌੜ ਗਈ।

 

ਜਾਣਕਾਰੀ ਮੁਤਾਬਕ ਬੱਚੇ ਦੇ ਗੁੰਮ ਹੋਣ ਤੋਂ ਬਾਅਦ ਪਰਿਵਾਰ ਕਾਫੀ ਘਬਰਾਇਆ ਹੋਇਆ ਸੀ ਤੇ ਹਰ ਪਾਸੇ ਭਾਲ ਕਰ ਰਿਹਾ ਸੀ। ਪਰਿਵਾਰ ਨੇ ਤੁਰੰਤ ਥਾਣਾ ਡਵੀਜ਼ਨ-5 ‘ਚ ਸੂਚਨਾ ਦਿੱਤੀ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਨਾਂ ਦੇਰੀ ਕੀਤੇ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ।

 

ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ, ਲਗਾਤਾਰ ਯਤਨਾਂ ਤੇ ਸੁਚੱਜੀ ਕਾਰਵਾਈ ਸਦਕਾ ਬੱਚਾ ਥੋੜ੍ਹੇ ਸਮੇਂ ‘ਚ ਹੀ ਸੁਰੱਖਿਅਤ ਮਿਲ ਗਿਆ। ਸਾਰੀ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬੱਚੇ ਨੂੰ ਮਾਪਿਆਂ ਨੂੰ ਸੌਂਪ ਦਿੱਤਾ ਗਿਆ।

 

ਬੱਚੇ ਦੇ ਮਾਪਿਆਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਤੇ ਥਾਣਾ ਡਵੀਜ਼ਨ-5 ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਅਤੇ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ। ਪੁਲਿਸ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਹੀ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਕਿਸੇ ਵੀ ਐਮਰਜੈਂਸੀ ‘ਚ *112* ਡਾਇਲ ਕਰੋ।