ਲੁਧਿਆਣਾ, 09 ਨਵੰਬਰ : Prime Punjab
ਲੁਧਿਆਣਾ ਸ਼ਿਮਲਾਪੁਰੀ ਦੇ ਦੁਰਗਾ ਨਗਰ, ਵਾਹਿਗੁਰੂ ਰੋਡ ‘ਤੇ ਵੱਡੀ ਘਟਨਾ ਸਾਹਮਣੇ ਆਈ। ਸਾਬਕਾ ਕੌਂਸਲਰ ਅਮਰੀਕ ਸਿੰਘ ਬਿੱਟੂ ਦੇ ਘਰ ਬਾਹਰ ਖੜ੍ਹੀ ਕ੍ਰੇਟਾ ਕਾਰ ‘ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ।
ਸਵੇਰੇ ਜਦੋਂ ਪਰਿਵਾਰ ਨੇ ਗੱਡੀ ਦੇਖੀ ਤਾਂ ਛੱਤ ‘ਚ ਮੋਰੀ ਸੀ ਤੇ ਕੋਲ ਹੀ ਗੋਲੀ ਦਾ ਖੋਲ ਪਿਆ ਸੀ। ਪਰਿਵਾਰ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ, ਇਸ ਲਈ ਉਨ੍ਹਾਂ ਨੇ ਪੁਰਾਣੀ ਰੰਜਿਸ਼ ਦਾ ਸ਼ੱਕ ਜਤਾਇਆ ਹੈ।
ਪੁਲਿਸ ਮੌਕੇ ‘ਤੇ ਪਹੁੰਚ ਕੇ CCTV ਖੰਗਾਲ ਰਹੀ ਹੈ। ਪੁਲਿਸ ਇਹ ਵੀ ਚੈੱਕ ਕਰ ਰਹੀ ਹੈ ਕਿ ਕਿਤੇ ਇਹ ਹਵਾਈ ਫਾਇਰ ਦੀ ਗੋਲੀ ਤਾਂ ਨਹੀਂ ਸੀ ਜੋ ਗਲਤੀ ਨਾਲ ਕਾਰ ‘ਤੇ ਆ ਡਿੱਗੀ।
ਸੱਚਾਈ CCTV ਤੇ ਬੈਲਿਸਟਿਕ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।