Director : Manvir Singh Walia
Editor : Jatin Kumar Sahota
ਜਲੰਧਰ, 11 ਨਵੰਬਰ : Prime Punjab
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਜਨਤਕ ਥਾਵਾਂ ‘ਤੇ ਅਸਲਾ ਲੈ ਕੇ ਜਾਣ ‘ਤੇ ਲੱਗੀ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿੱਤੇ ਨਿਰਦੇਸ਼ਾਂ ‘ਤੇ ਮਾਧਵੀ ਸ਼ਰਮਾ PPS, DCP ਸਿਟੀ-2 ਜਲੰਧਰ ਅਤੇ ਮਨਮੋਹਨ ਸਿੰਘ PPS, ACP ਮਾਡਲ ਟਾਊਨ ਜਲੰਧਰ ਦੀ ਨਿਗਰਾਨੀ ਹੇਠ INSP ਰਵਿੰਦਰ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਦੀ ਅਗਵਾਈ ‘ਚ 11.11.2026 ਨੂੰ ਇਹ ਕਾਰਵਾਈ ਅਮਲ ‘ਚ ਲਿਆਂਦੀ ਗਈ।
ਪੁਲਿਸ ਨੂੰ ਮੁਖ਼ਬਰ ਖਾਸ ਦੀ ਸੂਚਨਾ ਮਿਲੀ ਸੀ ਕਿ ਸ਼ਿਵਾ ਥਾਪਰ ਪੁੱਤਰ ਸਵਰਗੀ ਸ੍ਰੀ ਵਰਿੰਦਰ ਥਾਪਰ ਵਾਸੀ ਥਾਪਰਾ ਮੁਹੱਲਾ ਥਾਣਾ ਡਵੀਜ਼ਨ ਨੰਬਰ 3, ਕਮਿਸ਼ਨਰੇਟ ਜਲੰਧਰ ਆਪਣੇ ਲਾਇਸੈਂਸੀ ਹਥਿਆਰ ਸਮੇਤ True Blend CAFE, SCO 116-117, URBAN ESTATE PHASE 2, JALANDHAR ਵਿਖੇ ਬੈਠਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਛਾਪਾ ਮਾਰ ਕੇ ਸਖ਼ਤ ਕਾਰਵਾਈ ਕੀਤੀ।
ਜਨਤਕ ਥਾਂ ‘ਤੇ ਲਾਇਸੈਂਸੀ ਹਥਿਆਰ ਲਿਜਾ ਕੇ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਹੁਕਮ ਨੰਬਰ 9154-9219 CP/Arms/Jal ਮਿਤੀ 06.11.2026 ਦੀ ਉਲੰਘਣਾ ਕਰਨ ਸਬੰਧੀ ਥਾਣਾ ਡਵੀਜ਼ਨ ਨੰਬਰ 7 ਜਲੰਧਰ ‘ਚ ਮੁਕੱਦਮਾ ਨੰਬਰ 301 ਮਿਤੀ 11.11.2026 ਅ/ਧ 223 BNS ਦਰਜ ਰਜਿਸਟਰ ਕੀਤਾ ਗਿਆ। ਇਸ ਮੁਕੱਦਮੇ ‘ਚ True Blend CAFE ਦੇ ਮਾਲਕ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਪੂਤਾ ਸਿੰਘ ਵਾਸੀ ਨਿਜ਼ਾਮਪੁਰ ਮਜੀਠਾ ਰੋਡ ਅੰਮ੍ਰਿਤਸਰ ਅਤੇ ਸ਼ਿਵਾ ਥਾਪਰ ਪੁੱਤਰ ਸਵਰਗੀ ਸ੍ਰੀ ਵਰਿੰਦਰ ਥਾਪਰ ਵਾਸੀ ਥਾਪਰਾ ਮੁਹੱਲਾ, ਥਾਣਾ ਡਵੀਜ਼ਨ ਨੰਬਰ 3, ਕਮਿਸ਼ਨਰੇਟ ਜਲੰਧਰ, ਮਾਲਕ BLACK BALL BILLIARDS CAFÉ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਪਾਸੋਂ ਲਾਇਸੈਂਸੀ ਅਸਲਾ .45 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਬਰਾਮਦਗੀ: ਲਾਇਸੈਂਸੀ ਅਸਲਾ .45 ਬੋਰ ਪਿਸਤੌਲ
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਨਤਕ ਥਾਵਾਂ ‘ਤੇ ਲਾਇਸੈਂਸੀ ਹਥਿਆਰ (Firearm) ਸਮੇਤ ਨਾ ਜਾਣ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਅਜਿਹੀਆਂ ਉਲੰਘਣਾਵਾਂ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।