Pages

Pages

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ।

ਜਲੰਧਰ, 11 ਨਵੰਬਰ : Prime Punjab 

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਵਿਭਾਗ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਬਾਬਾ ਜੀ ਦੀ ਫੋਟੋ ਤੇ ਫੁੱਲਾਂ ਦੀ ਮਾਲਾ ਭੇਟ ਕਰਕੇ ਅਤੇ ਨਾਰੀਅਲ ਤੋੜਨ ਦੀ ਰਸਮ ਅਦਾ ਕਰਕੇ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ। ਬਾਬਾ ਜੀ ਦੀ ਅਰਦਾਸ ਇੰਦਰਜੀਤ ਸਿੰਘ ਵਲੋਂ ਕੀਤੀ ਗਈ।

 

ਬਾਬਾ ਜੀ ਦੇ ਬਾਰੇ ਅਧਿਆਤਮਕ ਤੋਰ ਤੇ ਦੁਰਗੇਸ਼ ਚੇਚੀ ਵਰਕਸ਼ਾਪ ਸੁਪਰਡੈਂਟ ਵਲੋਂ ਦੱਸਿਆ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਅਤੇ ਮੁੱਖੀ ਵਿਭਾਗਾਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਤੇ ਚਾਨਣਾ ਪਾਇਆ।

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਬਾਬਾ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਅਤੇ ਆਪਣੇ ਤਕਨੀਕੀ ਗਿਆਨ ਦੀ ਵਰਤੋਂ ਨਾਲ ਲੋਕ ਭਲਾਈ ਦੇ ਕੰਮ ਲੋੜਾਂ ਵਾਸਤੇ ਕਰਣ ਦੀ ਵਿਦਿਆਰਥੀਆਂ ਨੂੰ ਸੁੰਹ ਚੁਕਾਈ। ਇਸ ਮੌਕੇ ਐਲ.ਈ.ਡੀ ਦਾ ਉਦਘਾਟਨ ਵੀ ਕੀਤਾ ਗਿਆ।

ਅੰਤ ਵਿੱਚ ਸਟਾਫ ਅਤੇ ਵਿਦਿਅਰਥੀਆਂ ਨੂੰ ਪ੍ਰਸ਼ਾਦ ਵੰਡਿਆ ਗਿਆ । ਇਸ ਸਮਾਗਮ ਵਿੱਚ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ਼੍ਰੀ ਕਸ਼ਮੀਰ ਕੁਮਾਰ, ਸ੍ਰੀ ਤ੍ਰਿਲੋਕ ਸਿੰਘ, ਸ੍ਰੀ ਨਰੇਸ਼, ਸ੍ਰੀ ਮੋਹਿਤ, ਸ੍ਰੀ ਗੌਰਵ ਸ਼ਰਮਾ, ਸ੍ਰੀ ਅਕੁਸ਼ ਸ਼ਰਮਾ, ਸ਼੍ਰੀ ਸੁਸ਼ੀਲ ਕੁਮਾਰ, ਸ੍ਰੀ ਪਰਮਮਿੰਦਰ ਕੁਮਾਰ, ਸ੍ਰੀ ਪ੍ਰਤਾਪ ਚੰਦ , ਮਿਸ ਨੇਹਾ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।