Skip to content
Jalandhar-Manvir Singh Walia
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਅਕੈਡਮਿਕ ਐਕਸਟੈਂਸ਼ਨ ਐਕਟੀਵਿਟੀ ਤਹਿਤ ਫਿਜੀਓਥਰੈਪੀ ਵਿਭਾਗ ਦੇ ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਪਟਿਆਲਾ, ‘ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ’ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਫਿਜੀਓਥਰੈਪੀ ਦੇ ਵਿਦਿਆਰਥੀਆਂ ਨੂੰ ਬਾਇਓਮਕੈਨਿਕਸ ਦੀ ਜਾਣਕਾਰੀ ਹੋਣਾ ਜਰੂਰੀ ਹੈ ਕਿਉਂਕਿ ਫਿਜੀਓਥਰੈਪਿਸਟ ਸਪੋਰਟਸ ਰੀਹੈਬੀਲੀਟੇਸ਼ਨ ਦਾ ਅਭਿੰਨ ਅੰਗ ਹੁੰਦਾ ਹੈ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ, ਅਧਿਆਪਕ ਡਾ. ਵਿਸ਼ਾਲੀ ਮਹਿੰਦਰੂ ਅਤੇ ਡਾ. ਅੰਜਲੀ ਓਝਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਬਾਇਓਮਕੈਨਿਕਸ ਇੰਸਟਰੂਮੈਂਟਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਸੈਂਟਰ ਦੇ ਸਾਇੰਟੀਸਟ ਡਾ.ੳ ਰਾਹੁਲ ਤ੍ਰਿਪਾਠੀ, ਹਾਈ ਪ੍ਰੋਫੋਰਮੈਂਸ ਸੈੱਲ, ਬਾਇਓਮਕੈਨਿਕਸ ਵਿਭਾਗ, ਐਨ.ਆਈ.ਐਸ. ਨੇ ਵਿਦਿਆਰਥੀਆਂ ਨੂੰ ਬਾਇਓਮਕੈਨਿਕਸ, ਗੈਟ ਅਨਾਲਾਇਸਸ, ਪੋਸਚਰ ਅਸੈਸਮੈਂਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਬਾਅਦ ਵਿਚ ਵਿਦਿਆਰਥੀਆਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਜਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।