Director : Manvir Singh Walia
Editor : Jatin Kumar
ਜਲੰਧਰ, 9ਮਈ : Prime Punjab
ਪੁਲਸ ਵੱਲੋਂ ਹਾਈ ਅਲਰਟ ਜਾਰੀ ਕੀਤੇ ਜਾਣ ਦੇ ਬਾਵਜੂਦ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾ ਵੱਲੋ ਡਾਕਟਰ ਬੀ. ਆਰ. ਅੰਬੇਡਕਰ ਚੌਕ ਦੇ ਕੋਲੋਂ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿੱਥੇ ਇੱਕ ਮਹਿਲਾ ਕੋਲੋਂ ਆਈਫੋਨ ਅਤੇ ਨਕਦੀ ਦੀ ਲੁੱਟ ਕੀਤੀ ਗਈ ਹੈ।
ਮਹਿਲਾ ਦੀ ਪਛਾਣ ਪਾਇਲ ਵਜੋਂ ਹੋਈ ਹੈ, ਜੋ ਭਗਵਾਨ ਵਾਲਮੀਕਿ ਚੌਕ ਸਥਿਤ ਇੱਕ ਜਿਊਲਰ ਸ਼ੋਰੂਮ ਵਿੱਚ ਕੰਮ ਕਰਦੀ ਹੈ। ਉਹ ਕੰਮ ਤੋਂ ਬਾਅਦ ਆਟੋ ਚ’ ਆਪਣੇ ਘਰ ਜਾ ਰਹੀ ਸੀ ਕਿ ਅੰਬੇਡਕਰ ਚੌਕ ਨੇੜੇ ਇੱਕ ਬਾਈਕ ਸਵਾਰ ਲੁਟੇਰਾ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ। ਮਹਿਲਾ ਦੇ ਪਤੀ ਕਮਲ ਅਨੁਸਾਰ ਪਰਸ ਵਿੱਚ ਆਈਫੋਨ, 5 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ।
ਪੀੜਤ ਪਰਿਵਾਰ ਨੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਘਟਨਾ ਦੀ ਤੁਰੰਤ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਨੇ ਸਹਿਯੋਗ ਨਹੀਂ ਦਿੱਤਾ। ਪਰਿਵਾਰ ਨੇ ਕਿਹਾ ਕਿ ਜੇਕਰ ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਲੁਟੇਰਾ ਫੜਿਆ ਜਾ ਸਕਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਲੁਟੇਰਾ ਸਪਲੈਂਡਰ ਬਾਈਕ ‘ਤੇ ਸਵਾਰ ਹੋ ਕੇ ਆਇਆ ਸੀ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਵਾਰਦਾਤ ਨੂੰ ਥਾਣਾ ਡਿਵੀਜ਼ਨ ਨੰਬਰ 4 ਤੋਂ ਮਹਿਜ਼ ਕੁਝ ਦੂਰੀ ‘ਤੇ ਹੀ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

More Stories
ਪੰਜਾਬ ਵਿੱਚ 7IAS ਅਤੇ 4PCS ਅਧਿਕਾਰੀਆਂ ਦੇ ਤਬਾਦਲੇ।
ਗੈਂਗਸਟਰਾਂ ’ਤੇ ਵਾਰ ਦਾ 108ਵਾਂ ਦਿਨ: ਪੰਜਾਬ ਪੁਲਿਸ ਨੇ 548 ਥਾਵਾਂ ’ਤੇ ਕੀਤੀ ਛਾਪੇਮਾਰੀ ; 261 ਗ੍ਰਿਫ਼ਤਾਰ।
(ਐਫ.ਡੀ.ਏ.) ਪੰਜਾਬ ਨੇ ਸੂਬੇ ਵਿੱਚ ਦੁੱਧ ਦੇ ਨਮੂਨੇ ਲੈਣ ਲਈ ਦੋ ਰੋਜ਼ਾ ਮੁਹਿੰਮ ਚਲਾਈ।