Director : Manvir Singh Walia
Editor : Jatin Kumar Sahota
ਜਲੰਧਰ, 21 ਜੂਨ : Prime Punjab
ਜ਼ੀਰਕਪੁਰ ਦੇ ਸੁਸ਼ਮਾ ਵੈਲੇਂਸੀਆ ਪ੍ਰਾਜੈਕਟ ’ਚ 500 ਤੋਂ ਵੱਧ ਪਰਿਵਾਰ ਬਿਜਲੀ ਤੋਂ ਬਿਨਾਂ ਜੀਣ ਲਈ ਮਜਬੂਰ ਹਨ। ਬਿਲਡਰ ਦੇ ਕੰਮ ਅਧੂਰਾ ਛੱਡਣ ਅਤੇ 24 ਅਗਸਤ 2023 ਤੋਂ ਲਾਇਸੈਂਸ ਖਤਮ ਹੋਣ ਕਾਰਨ ਪੀੜਤ ਘਰ ਖਰੀਦਾਰਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। 19 ਜੂਨ ਦੀ ਸੁਣਵਾਈ ’ਚ ਜਸਟਿਸ ਆਰਾਧਨਾ ਸਾਹਨੀ ਨੇ ਸਾਰੀਆਂ ਧਿਰਾਂ ਨੂੰ 22 ਜੂਨ ਨੂੰ ਨਿੱਜੀ ਤੌਰ ’ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ।
ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਲੋਕਾਂ ਦੀ ਕਮਾਈ ਦਾ ਨੁਕਸਾਨ ਬਿਲਡਰ ਦੀ ਲਾਪਰਵਾਹੀ ਕਾਰਨ ਨਹੀਂ ਹੋਣਾ ਚਾਹੀਦਾ।ਪੀ.ਐੱਸ.ਪੀ.ਸੀ.ਐੱਲ. ਮੁਤਾਬਕ ਬਿਜਲੀ ਲਈ 4.44 ਕਰੋੜ + 43.55 ਲੱਖ ਪੈਨਲਟੀ ਚਾਹੀਦੀ ਹੈ, ਪਰ ਵਸਨੀਕ ਬਿਲਡਰ ਨੂੰ ਜ਼ਿੰਮੇਵਾਰ ਮੰਨਦੇ ਹਨ।
ਫਿਲਹਾਲ ਅਦਾਲਤ ਨੇ 20 ਹਜ਼ਾਰ + ਨਿਰਧਾਰਤ ਚਾਰਜ ਜਮ੍ਹਾਂ ਕਰਨ ਵਾਲਿਆਂ ਨੂੰ ਅਸਥਾਈ ਕੁਨੈਕਸ਼ਨ ਦੀ ਇਜਾਜ਼ਤ ਦਿੱਤੀ ਹੈ। ਹੁਣ ਸਾਰੀਆਂ ਨਜ਼ਰਾਂ 22 ਜੂਨ ਦੀ ਸੁਣਵਾਈ ’ਤੇ ਹਨ, ਜਿੱਥੇ ਪੰਜਾਬ ਸਰਕਾਰ, ਪੀ.ਐੱਸ.ਪੀ.ਸੀ.ਐੱਲ., ਜੀ.ਐੱਮ.ਏ.ਡੀ.ਏ. ਅਤੇ ਡਿਵੈਲਪਰ ਵਿਚਕਾਰ ਹੱਲ ਨਿਕਲਣ ਦੀ ਆਸ ਹੈ।

More Stories
जालंधर वेस्ट में भाजपा का विशाल रोड शो, 2027 का संकल्प दोहराया।
ਰੁਦਰਪ੍ਰਯਾਗ ਦੇ ਗੁਰਦੁਆਰਾ ਦਮਦਮਾ ਸਾਹਿਬ ‘ਚ ਨਿਹੰਗਾਂ ਨੇ ਕੀਤਾ ਕਬਜ਼ਾ।
ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਗੈਂਗਸਟਰ ਮੋਡੀਊਲ ਦਾ ਪਰਦਾਫਾਸ਼।