Director : Manvir Singh Walia
Editor : Jatin Kumar Sahota
ਜਲੰਧਰ, 27 ਜੂਨ : Prime Punjab
ਜਲੰਧਰ-ਦਿਹਾਤੀ ਪੁਲਿਸ ਨੇ 27.06.2026 ਨੂੰ ਜਾਰੀ ਪ੍ਰੈਸ ਨੋਟ ਅਨੁਸਾਰ ਸੀ.ਆਈ.ਏ ਸਟਾਫ ਦੀ ਟੀਮ ਨੇ ਕੁੱਖਿਆਤ ਗੈਂਗਸਟਰ ਡੋਨੀ ਬੱਲ ਦੇ ਸਾਥੀ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਇੱਕ ਹੋਰ ਅਸਲਾ ਤਸਕਰ ਮਨੀਸ਼ ਉਰਫ ਜੱਸਾ ਨੂੰ ਵੀ 32 ਬੋਰ ਪਿਸਤਲ ਸਮੇਤ ਕਾਬੂ ਕੀਤਾ ਗਿਆ। ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਗਈ ਮੁਹਿੰਮ ਤਹਿਤ ਕੀਤੀ ਗਈ।
ਪੰਜਾਬ ਪੁਲਿਸ ਨੇ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ 25.06.2026 ਨੂੰ ਮਹਿਤਪੁਰ ਰੋਡ ਨੇੜੇ ਘੁੰਮਣ ਪੈਲਸ ਤੋਂ ਕਾਰ ਨੰਬਰ PB02-DU-4004 ਸਮੇਤ ਕਾਬੂ ਕੀਤਾ। ਉਸ ਦੇ ਕਬਜ਼ੇ ‘ਚੋਂ 30 ਬੋਰ ਦਾ ਪਿਸਤਲ, 03 ਮੈਗਜ਼ੀਨ, 09 ਰੋਂਦ ਜਿੰਦਾ ਅਤੇ ਇੱਕ 12 ਬੋਰ ਦਾ ਪੰਪ ਐਕਸ਼ਨ ਗੰਨ ਬਰਾਮਦ ਹੋਈ। ਉਸ ‘ਤੇ ਥਾਣਾ ਮਹਿਤਪੁਰ ਵਿਖੇ ਮੁਕਦਮਾ ਨੰਬਰ 48 ਮਿਤੀ 12.03.2026 ਜੁਰਮ 132,221 BNS, 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਹੈ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਸੁਖਜਿੰਦਰ ਸਿੰਘ ਉਰਫ ਬਿੱਟੂ 2017 ‘ਚ ਅੰਮ੍ਰਿਤਸਰ ਜੇਲ੍ਹ ‘ਚ ਡੋਨੀ ਬੱਲ ਨੂੰ ਮਿਲਿਆ ਸੀ ਅਤੇ ਉਸ ਨਾਲ ਮਿਲ ਕੇ ਬਿੱਟੂ, ਕਿਲਾ, ਮੰਡਿਆਲਾ, ਗੋਰਾ ਬਰਿਆੜ ਅਤੇ ਹਰਪੀ ਕੈਰਾ ਨੇ ਆਪਣਾ ਵੱਖਰਾ ਗੈਂਗ ਤਿਆਰ ਕੀਤਾ ਸੀ। ਇਹ ਗੈਂਗ ਭਗਵਾਨਪੁਰੀਆ ਗੈਂਗ ਦਾ ਦੁਸ਼ਮਣ ਹੈ ਅਤੇ ਵਸੂਲੀ ਲਈ ਹਥਿਆਰਾਂ ਦੀ ਵਰਤੋਂ ਕਰਦਾ ਸੀ। 12.03.2026 ਨੂੰ ਉਸ ਤੋਂ ਵਿਦੇਸ਼ੀ ਗਲੋਕ ਪਿਸਤਲ ਵੀ ਬਰਾਮਦ ਹੋਇਆ ਸੀ ਜੋ ਡੋਨੀ ਬੱਲ ਨੇ ਭੇਜਿਆ ਸੀ।
ਦੂਜੀ ਕਾਰਵਾਈ ‘ਚ 26.06.2026 ਨੂੰ ਏ.ਐਸ.ਆਈ ਮਨਦੀਪ ਸਿੰਘ ਦੀ ਅਗਵਾਈ ‘ਚ ਟੀਮ ਨੇ ਨਹਿਰ ਪੁਲੀ ਪਿੰਡ ਡੱਬੋਲੀ ਕਲਾਂ ਤੋਂ ਮਨੀਸ਼ ਉਰਫ ਜੱਸਾ ਪੁੱਤਰ ਧਨਜੀਤ ਸਿੰਘ ਵਾਸੀ ਮੈਨਾ ਕਲਾਂ ਥਾਣਾ ਮਹੋਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਉਸ ਕੋਲੋਂ 32 ਬੋਰ ਦਾ ਪਿਸਤਲ, ਮੈਗਜ਼ੀਨ ਅਤੇ 02 ਰੋਂਦ ਜਿੰਦਾ ਬਰਾਮਦ ਹੋਏ। ਉਸ ‘ਤੇ ਥਾਣਾ ਆਦਮਪੁਰ ਵਿਖੇ ਮੁਕਦਮਾ ਨੰਬਰ 134 ਮਿਤੀ 26.06.2026 ਜੁਰਮ 25(1)B-54-59 ਆਰਮਜ਼ ਐਕਟ ਤਹਿਤ ਕੇਸ ਦਰਜ ਹੈ।
ਪੁਲਿਸ ਨੇ ਕੁੱਲ ਬਰਾਮਦਗੀ ‘ਚ ਇੱਕ ਕਾਰ ਸਵਿਫਟ PB02-DU-4004, 30 ਬੋਰ ਪਿਸਤਲ ਸਮੇਤ ਮੈਗਜ਼ੀਨ, 02 ਵਾਧੂ ਮੈਗਜ਼ੀਨ, 09 ਰੋਂਦ ਜਿੰਦਾ 30 ਬੋਰ, ਇੱਕ 12 ਬੋਰ ਪੰਪ ਐਕਸ਼ਨ ਗੰਨ, 32 ਬੋਰ ਪਿਸਤਲ ਸਮੇਤ ਮੈਗਜ਼ੀਨ ਅਤੇ 02 ਰੋਂਦ ਜਿੰਦਾ 32 ਬੋਰ ਸ਼ਾਮਲ ਹਨ। ਦੋਹਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੁਖਜਿੰਦਰ ਸਿੰਘ ਉਰਫ ਬਿੱਟੂ ‘ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ 12 ਤੋਂ ਵੱਧ ਪੁਰਾਣੇ ਮੁਕਦਮੇ ਦਰਜ ਹਨ, ਜਿਨ੍ਹਾਂ ‘ਚ ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਦੇ ਕੇਸ ਸ਼ਾਮਲ ਹਨ। ਮਨੀਸ਼ ਉਰਫ ਜੱਸਾ ‘ਤੇ NDPS ਐਕਟ ਅਤੇ ਆਰਮਜ਼ ਐਕਟ ਦੇ 2 ਕੇਸ ਪਹਿਲਾਂ ਤੋਂ ਦਰਜ ਹਨ। ਪੁਲਿਸ ਹੁਣ ਇਨ੍ਹਾਂ ਦੇ ਫੰਡਿੰਗ ਅਤੇ ਬੈਕਵਰਡ ਲਿੰਕ ਦੀ ਜਾਂਚ ਕਰ ਰਹੀ ਹੈ।



More Stories
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।
ਪਠਾਨਕੋਟ ਨਗਰ ਨਿਗਮ ਨੂੰ ਬੰਬ ਧਮਕੀ: 15 ਅਗਸਤ ਨੂੰ ਆਰਮੀ ਸਕੂਲ, ਕੈਂਟ ਅਤੇ ਕਮਿਸ਼ਨਰ ਦਫਤਰ ਉਡਾਉਣ ਦੀ ਈਮੇਲ।