Pages

Pages

ਥਾਣਾ ਬਸਤੀ ਬਾਵਾ ਖੇਲ ਪੁਲਿਸ ਦੀ ਕਾਰਵਾਈ, ATM ‘ਚ ਧੋਖੇ ਨਾਲ ਪੈਸੇ ਕੱਢਣ ਵਾਲਾ ਗਿਰੋਹ ਦਾ ਮੈਂਬਰ ਗ੍ਰਿਫ਼ਤਾਰ, 1 ਪਿਸਤੌਲ ਬਰਾਮਦ।

Director : Manvir Singh Walia 

Editor : Jatin Kumar Sahota 

ਜਲੰਧਰ, 05 ਜੁਲਾਈ : Prime Punjab 

ਕਮਿਸ਼ਨਰ ਪੁਲਿਸ ਜਲੰਧਰ ਸ. ਸਤਿੰਦਰ ਸਿੰਘ, IPS ਅਤੇ ਡਿਪਟੀ ਕਮਿਸ਼ਨਰ ਸ. ਰਾਕੇਸ਼ ਯਾਦਵ, PPS ਦੇ ਦਿਸ਼ਾ-ਨਿਰਦੇਸ਼ਾਂ ਅਤੇ ACP ਵਿਨੀਤ ਭਾਟੀਆ ਦੀ ਨਿਗਰਾਨੀ ਹੇਠ ਥਾਣਾ ਬਸਤੀ ਬਾਵਾ ਖੇਲ ਦੇ SHO SI ਜੈ ਇੰਦਰ ਸਿੰਘ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ। ਮਿਤੀ 02.07.2026 ਨੂੰ ਪੁਲਿਸ ਪਾਰਟੀ ਜਦੋਂ HDFC ਬੈਂਕ ਦੇ ATM ਨੇੜੇ ਨਵਾਂ ਗਾਂਧਾ ਨਾਲਾ, ਬਸਤੀ ਪੀਰਦਾਦ ਰੋਡ ਜਲੰਧਰ ਕੋਲ ਗਸ਼ਤ ਕਰ ਰਹੀ ਸੀ ਤਾਂ ਇੱਕ ਸ਼ੱਕੀ ਵਿਅਕਤੀ ATM ਪਾਸ ਖੜ੍ਹਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ ‘ਤੇ ਉਸਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ।

 

ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਅਮਰੀਕ ਸਿੰਘ ਉਰਫ਼ ਵਿੱਕੀ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 8-9 ਈਸਟ ਐਂਕਲੇਵ, ਕਾਲਾ ਸੰਘਿਆਂ ਰੋਡ, ਕੋਟ ਸਦੀਕ ਜਲੰਧਰ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 1 ਪਿਸਤੌਲ, 1 ਚਾਕੂ, 1 ਮੋਬਾਈਲ ਫੋਨ, 1 ATM ਕਾਰਡ, 1 ਪਰਸ, 4 ਫੇਵੀਕਵਿਕ ਅਤੇ 1 ਟੇਪ ਬਰਾਮਦ ਹੋਈ।

 

ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਬੋਲੇ-ਬਾਲੇ ਲੋਕਾਂ ਨੂੰ ATM ‘ਚ ਧੋਖੇ ਨਾਲ ਉਲਝਾ ਕੇ ਉਨ੍ਹਾਂ ਦੇ ਪੈਸੇ ਕੱਢ ਲੈਂਦਾ ਸੀ। ਉਸਨੇ ਆਪਣੇ ਇੱਕ ਸਾਥੀ ਦਾ ਨਾਮ ਸੰਦੀਪ ਉਰਫ਼ ਪਿੰਕਾ ਵਾਸੀ ਪਿੰਡ ਵੜਿਆਣਾ ਜਲੰਧਰ ਦੱਸਿਆ। ਇਸ ਸਬੰਧ ‘ਚ ਥਾਣਾ ਬਸਤੀ ਬਾਵਾ ਖੇਲ ‘ਚ ਮੁਕੱਦਮਾ ਨੰਬਰ 166 ਮਿਤੀ 02.07.2026 BNS ਦੀਆਂ ਧਾਰਾਵਾਂ 303(2), 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ।

 

ਪੁਲਿਸ ਨੇ ਮੁਲਜ਼ਮ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੇ ਸਾਥੀ ਸੰਦੀਪ ਉਰਫ਼ ਪਿੰਕਾ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰਕੇ ਇਸ ਗਿਰੋਹ ਦੇ ਹੋਰ ਲਿੰਕਾਂ ਅਤੇ ਇਸ ਤਰੀਕੇ ਨਾਲ ਹੋਈਆਂ ਵਾਰਦਾਤਾਂ ਬਾਰੇ ਜਾਣਕਾਰੀ ਲਈ ਜਾਵੇਗੀ।