Director : Manvir Singh Walia
Editor : Jatin Kumar Sahota
ਜਲੰਧਰ, 06 ਜੁਲਾਈ : Prime Punjab
ਡਾਇਰੈਕਟਰ ਹਨੀ ਤ੍ਰੇਹਾਨ ਅਤੇ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ZEE5 ਤੋਂ ਰਿਲੀਜ਼ ਤੋਂ ਸਿਰਫ 2 ਦਿਨ ਬਾਅਦ ਹਟਾ ਦਿੱਤਾ ਗਿਆ। ਇਹ ਫਿਲਮ ਲੰਬੇ 3 ਸਾਲ ਦੇ ਇੰਤਜ਼ਾਰ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਰਿਲੀਜ਼ ਹੋਈ ਸੀ।
ਸੂਤਰਾਂ ਅਨੁਸਾਰ ਫਿਲਮ ਦੇ ਕੁਝ ਹਿੱਸਿਆਂ ਨੂੰ ਭਾਰਤ ਵਿਰੋਧੀ ਤਾਕਤਾਂ ਵੱਲੋਂ ਗਲਤ ਵਰਤੋਂ ਵਿੱਚ ਲਿਆਉਣ ਦੀ ਆਸ਼ੰਕਾ ਦੇ ਕਾਰਨ ਇਹ ਕਦਮ ਚੁੱਕਿਆ ਗਿਆ। ਫਿਲਮ ਦਾ ਅਸਲ ਨਾਂਅ ‘ਪੰਜਾਬ 95’ ਸੀ।
CBFC ਨੇ ਥੀਏਟਰ ਰਿਲੀਜ਼ ਲਈ 125 ਤੋਂ ਵੱਧ ਕਟਸ ਮੰਗੇ ਸਨ, ਪਰ ਨਿਰਮਾਤਾਵਾਂ ਨੇ ਇਨਕਾਰ ਕਰ ਦਿੱਤਾ। ਇਸ ਲਈ ਫਿਲਮ ਸਿਨੇਮਾਘਰਾਂ ਵਿੱਚ ਨਾ ਆ ਕੇ ਬਿਨਾਂ ਕਟ ਦੇ OTT ‘ਤੇ ਰਿਲੀਜ਼ ਕੀਤੀ ਗਈ।
ZEE5 ਨੇ ਕਿਹਾ ਹੈ ਕਿ “ਮੌਜੂਦਾ ਹਾਲਾਤਾਂ” ਕਾਰਨ ਫਿਲਮ ਹਟਾਈ ਗਈ ਹੈ। ਪਲੇਟਫਾਰਮ ਨੇ CBFC ਵਿਵਾਦ ਨਾਲ ਸਬੰਧ ਸਪੱਸ਼ਟ ਨਹੀਂ ਕੀਤਾ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।