Director : Manvir Singh Walia
Editor : Jatin Kumar Sahota
ਜਲੰਧਰ, 09 ਜੁਲਾਈ : Prime minister
ਜਲੰਧਰ ਦੇ ਪਿੰਡ ਸ਼ਾਹਪੁਰ ‘ਚ ਮੰਗਲਵਾਰ ਤੜਕੇ ਪੁਲਸ ਅਤੇ ਸ਼ੂਟਰ ਵਿਚਕਾਰ ਮੁਕਾਬਲਾ ਹੋਇਆ। ਸੀ.ਆਈ.ਏ ਸਟਾਫ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਭੱਜਣ ਦੌਰਾਨ ਬਾਈਕ ਫਿਸਲ ਗਈ। ਸ਼ੂਟਰ ਨੇ ਫਾਇਰਿੰਗ ਕੀਤੀ, ਜਵਾਬ ‘ਚ ਪੁਲਸ ਨੇ ਵੀ ਗੋਲੀ ਚਲਾਈ।
ਜ਼ਖਮੀ ਸ਼ੂਟਰ ਦੀ ਪਛਾਣ ਯੋਧ ਸਿੰਘ ਉਰਫ ਯੋਧਾ ਉਰਫ ਲੱਬੂ ਵਜੋਂ ਹੋਈ। ਉਹ ਸ਼ਾਹਕੋਟ ਦਾ ਰਹਿਣ ਵਾਲਾ ਹੈ। ਸੀਪੀ ਸਤਿੰਦਰ ਸਿੰਘ ਮੁਤਾਬਕ ਉਹ ਲੱਕੀ ਪਟਿਆਲ ਗੈਂਗ ਲਈ ਕੰਮ ਕਰਦਾ ਸੀ। ਮੌਕੇ ਤੋਂ ਪਿਸਤੌਲ ਅਤੇ ਹੈਲਮੇਟ ਬਰਾਮਦ ਹੋਇਆ।
ਪੁੱਛਗਿੱਛ ‘ਚ ਵੱਡਾ ਖੁਲਾਸਾ। ਯੋਧੇ ਨੇ ਵਰਦਾਨ ਹਸਪਤਾਲ ਗੇਟ ‘ਤੇ ਫਾਇਰਿੰਗ ਕਬੂਲੀ। ਇਹ ਵਾਰਦਾਤ ਕੈਨੇਡਾ ਬੈਠੇ ਵਿਅਕਤੀ ਦੇ ਇਸ਼ਾਰੇ ‘ਤੇ ਹੋਈ ਸੀ। ਮੁਲਜ਼ਮ ਨੇ ਪੈਸੇ ਦੇ ਲੈਣ-ਦੇਣ ਨਾਲ ਜੁੜੇ 2-3 ਲੋਕਾਂ ਦੇ ਨਾਂ ਵੀ ਦੱਸੇ।
ਯੋਧਾ ਧਾਰਾ 107 ਦਾ ਰਜਿਸਟਰਡ ਅਪਰਾਧੀ ਹੈ। ਉਸ ‘ਤੇ ਫਿਰੌਤੀ ਦੇ ਕੇਸ ਵੀ ਹਨ। ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਪੁਲਸ ਹੁਣ ਗੈਂਗ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।