ਜਲੰਧਰ, 25 ਜੁਲਾਈ : Prime Punjab
ਮਾਨਯੋਗ ਸ਼੍ਰੀ ਸਤਿੰਦਰ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਰਾਕੇਸ਼ ਕੁਮਾਰ ਯਾਦਵ PPS ਐਡੀ.ਸੀ.ਪੀ ਸਿਟੀ-2 ਜਲੰਧਰ ਅਤੇ ਸ਼੍ਰੀ ਮਨਮੋਹਨ ਸਿੰਘ PPS ਏ.ਸੀ.ਪੀ ਮਾਡਲ ਟਾਊਨ ਜਲੰਧਰ ਦੀ ਨਿਗਰਾਨੀ ਹੇਠ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਇੰਸ. ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਨੇ ਆਪਣੀ ਟੀਮ ਸਮੇਤ ਮਿਤੀ 20.06.2026 ਨੂੰ ਚੇਨ ਸਨੈਚਰ ਰਾਜਨ ਕੁਮਾਰ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਥਾਣਾ ਡਵੀਜ਼ਨ ਨੰਬਰ 07 ਕਮਿਸ਼ਨਰੇਟ ਜਲੰਧਰ ਵਿਖੇ ਮਿਤੀ 20.06.2026 ਨੂੰ ਵਿਵੇਕ ਅਰੋੜਾ ਪੁੱਤਰ ਸ਼੍ਰੀ ਐਸ.ਪੀ ਅਰੋੜਾ ਵਾਸੀ ਮਕਾਨ ਨੰਬਰ 503, ਐਰਿਕਾ ਟਾਵਰ, ਬੇਲੀ ਵੈਲੀ ਗ੍ਰੀਨਸ ਅਪਾਰਟਮੈਂਟ ਜਲੰਧਰ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦੀ ਪਤਨੀ ਸੰਦੀਪ ਕੌਰ ਅਰੋੜਾ ਜੋ ਕਿ ਸਵੇਰੇ ਜਾਨਵਰਾਂ ਨੂੰ ਪਾਣੀ ਪਾਉਣ ਲਈ ਚੌਥੀ ਸੜਕ SAS ਨਗਰ ਐਕਸਟੈਂਸ਼ਨ ਜਲੰਧਰ ਵਿਖੇ ਗਈ ਸੀ। ਉੱਥੇ ਐਕਟਿਵਾ ਨੰਬਰ PB08-FJ-5653 ‘ਤੇ ਸਵਾਰ 2 ਨੌਜਵਾਨਾਂ ਵੱਲੋਂ ਸੰਦੀਪ ਕੌਰ ਅਰੋੜਾ ਦੀ ਬਾਂਹ ‘ਤੇ ਤੇਜ਼ ਹਥਿਆਰ ਨਾਲ ਖੱਬੀ ਬਾਂਹ ‘ਤੇ ਵਾਰ ਕਰਕੇ ਉਸਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ ਚੇਨ ਸਮੇਤ ਲਾਕੇਟ ਵਜ਼ਨ 1-1/2 ਗ੍ਰਾਮ ਖੋਹ ਕੇ ਭੱਜ ਗਏ। ਇਸ ਸਬੰਧੀ ਮੁਕੱਦਮਾ ਨੰਬਰ 129 ਮਿਤੀ 20.06.2026 ਧਾਰਾ 309(2), 3(5) ਥਾਣਾ ਡਵੀਜ਼ਨ ਨੰਬਰ 07 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਵਿੱਚ ਖੋਹ ਕਰਨ ਵਾਲੇ ਦੋਸ਼ੀਆਂ ਦੀ ਸ਼ਨਾਖਤ 1) ਰਾਜਾ ਪੁੱਤਰ ਲੇਟ ਦੀਪਕ ਕੁਮਾਰ ਉਰਫ ਦੀਪਾ ਵਾਸੀ ਕੁਆਰਟਰ ਨੰਬਰ 06 ਬੈਕ ਸਾਈਡ ਸਟਾਫ ਕਲੋਨੀ, ਸਿਵਲ ਹਸਪਤਾਲ ਜਲੰਧਰ ਅਤੇ 2) ਰਾਜਨ ਕੁਮਾਰ ਪੁੱਤਰ ਕਿਸ਼ਨ ਕੁਮਾਰ ਵਾਸੀ ਕਿਰਾਏਦਾਰ ਅਮਨ ਨਜ਼ਦੀਕ ਲੱਕੜ ਦਾ ਆਰਾ ਮਿੱਠੂ ਬਸਤੀ ਜਲੰਧਰ ਵਜੋਂ ਕੀਤੀ ਗਈ ਸੀ। ਜੋ ਮਿਤੀ 24.07.2026 ਨੂੰ ਮੁਖਬਰੀ ਦੀ ਇਤਲਾਹ ‘ਤੇ OPP. PIMS ਹਸਪਤਾਲ T-Point ਤੋਂ ਦੋਸ਼ੀ ਰਾਜਨ ਕੁਮਾਰ ਉਕਤ ਨੂੰ ਕਾਬੂ ਕੀਤਾ ਗਿਆ ਅਤੇ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ। ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਖੋਹ ਕੀਤੀ ਹੋਈ ਸੋਨੇ ਦੀ ਚੇਨ ਨੂੰ ਬਰਾਮਦ ਕੀਤਾ ਜਾਵੇਗਾ।
ਗ੍ਰਿਫਤਾਰ ਵਿਅਕਤੀ ਦਾ ਨਾਮ ਅਤੇ ਪਤਾ: ਰਾਜਨ ਕੁਮਾਰ ਪੁੱਤਰ ਕਿਸ਼ਨ ਕੁਮਾਰ ਵਾਸੀ ਕਿਰਾਏਦਾਰ ਅਮਨ ਨਜ਼ਦੀਕ ਲੱਕੜ ਦਾ ਆਰਾ ਮਿੱਠੂ ਬਸਤੀ ਜਲੰਧਰ।
ਦੋਸ਼ੀ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ: 1. ਮੁਕੱਦਮਾ ਨੰਬਰ 43 ਮਿਤੀ 18.03.2020 ਧਾਰਾ 61 ਐਕਸਾਈਜ਼ ਐਕਟ PS ਸਦਰ।


More Stories
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।
ਪਠਾਨਕੋਟ ਨਗਰ ਨਿਗਮ ਨੂੰ ਬੰਬ ਧਮਕੀ: 15 ਅਗਸਤ ਨੂੰ ਆਰਮੀ ਸਕੂਲ, ਕੈਂਟ ਅਤੇ ਕਮਿਸ਼ਨਰ ਦਫਤਰ ਉਡਾਉਣ ਦੀ ਈਮੇਲ।