Pages

Pages

ਸੰਗਰੂਰ BJP ਦਫ਼ਤਰ ‘ਤੇ ਪੈਟਰੋਲ ਬੰਬ ਹਮਲਾ 24 ਘੰਟੇ ‘ਚ ਸੁਲਝਿਆ: 2 ਗ੍ਰਿਫ਼ਤਾਰ, “ਰਾਣਾ ਭਾਈ” ਦੇ ਸੰਪਰਕ ‘ਚ ਸਨ ਮੁਲਜ਼ਮ।

ਜਲੰਧਰ/ ਸੰਗਰੂਰ : Prime Punjab 

26 ਜੁਲਾਈ 2026, ਸਵੇਰੇ 2:35 ਵਜੇ ਸੰਗਰੂਰ ਦੇ ਉਪਲੀ ਰੋਡ ਸਥਿਤ BJP ਦਫ਼ਤਰ ਦੀ ਚਾਰਦੀਵਾਰੀ ‘ਤੇ 2 ਅਣਪਛਾਤਿਆਂ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ। ਪੁਲਿਸ ਮੁਤਾਬਕ ਮਕਸਦ ਇਮਾਰਤ ਨੂੰ ਨੁਕਸਾਨ ਅਤੇ ਇਲਾਕੇ ਦਾ ਮਾਹੌਲ ਖਰਾਬ ਕਰਨਾ ਸੀ।

 

24 ਘੰਟਿਆਂ ਦੇ ਅੰਦਰ ਸੰਗਰੂਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਹਿਊਮਨ + ਟੈਕਨੀਕਲ ਇੰਟੈਲੀਜੈਂਸ ਨਾਲ ਮਾਮਲਾ ਸੁਲਝਾ ਲਿਆ।

 

ਮੁਲਜ਼ਮ –

1. ਹੈਪੀ ਸਿੰਘ ਉਰਫ਼ ਹੈਪੀ, ਵਾਸੀ ਭੰਮਾਬੰਦੀ  

2. ਜਸਪ੍ਰੀਤ ਸਿੰਘ ਉਰਫ਼ ਜੱਸੀ, ਵਾਸੀ ਲਹਿਰਾ

ਬਰਾਮਦਗੀ –

ਵਾਰਦਾਤ ‘ਚ ਵਰਤਿਆ ਪਲੈਟੀਨਾ ਮੋਟਰਸਾਈਕਲ ਨੰਬਰ PB-13BQ-0227 ਅਤੇ 2 ਮੋਬਾਈਲ ਫੋਨ।

 

ਮੁੱਢਲੀ ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਦੋਵੇਂ “ਰਾਣਾ ਭਾਈ” ਦੇ ਸੰਪਰਕ ‘ਚ ਸਨ। ਉਸਨੇ ਵੀਡੀਓ ਭੇਜਣ ਦੇ ਬਦਲੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਹੁਣ ਤੱਕ ₹2,200 UPI ਰਾਹੀਂ ਭੇਜੇ ਜਾ ਚੁੱਕੇ ਹਨ। ਮੁਲਜ਼ਮਾਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ।

 

ਥਾਣਾ ਸਿਟੀ-1 ‘ਚ BNS ਧਾਰਾ 326(g) ਅਤੇ Explosive Substances Act 1908 ਦੀ ਧਾਰਾ 3 ਤਹਿਤ ਕੇਸ ਦਰਜ। ਪੁਲਿਸ ਰਿਮਾਂਡ ‘ਤੇ ਹੋਰ ਪੁੱਛਗਿੱਛ ਜਾਰੀ। SSP ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ‘ਚ ਜਾਣਕਾਰੀ ਦਿੱਤੀ।