Director : Manvir Singh Walia
Editor : Jatin Kumar Sahota
ਜਲੰਧਰ, 29 ਜੁਲਾਈ : Prime Punjab
ਸਾਈਬਰ ਵਿੱਤੀ ਧੋਖਾਧੜੀ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਈ-ਜ਼ੀਰੋ ਐਫਆਈਆਰ ਸਿਸਟਮ ਸ਼ੁਰੂ ਕੀਤਾ। ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਸਟੈਂਡਿੰਗ ਆਰਡਰ ਮੁਤਾਬਕ ਇਹ ਸਿਸਟਮ 5 ਲੱਖ ਰੁਪਏ ਤੋਂ ਵੱਧ ਦੇ ਧੋਖਾਧੜੀ ਵਾਲੇ ਲੈਣ-ਦੇਣ ਦੇ ਕੇਸਾਂ ਲਈ ਲਾਗੂ ਹੋਵੇਗਾ। ਡੀਜੀਪੀ ਨੇ ਕਿਹਾ ਕਿ ਇਸਦਾ ਮਕਸਦ ਐਫਆਈਆਰ ਦਰਜ ਕਰਨ ਵਿੱਚ ਹੋਣ ਵਾਲੀ ਦੇਰੀ ਖਤਮ ਕਰਕੇ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਹੈ।
ਇਸ ਸਿਸਟਮ ਤਹਿਤ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ 1930 ਜਾਂ NCRP ਪੋਰਟਲ ‘ਤੇ ਦਰਜ ਸ਼ਿਕਾਇਤਾਂ ਆਪਣੇ ਆਪ ਈ-ਜ਼ੀਰੋ ਐਫਆਈਆਰ ਵਿੱਚ ਬਦਲ ਜਾਣਗੀਆਂ ਅਤੇ CCTNS ਰਾਹੀਂ ਸਬੰਧਤ ਜ਼ਿਲ੍ਹੇ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਭੇਜ ਦਿੱਤੀਆਂ ਜਾਣਗੀਆਂ। 1 ਕਰੋੜ ਜਾਂ ਇਸ ਤੋਂ ਵੱਧ ਦੇ ਕੇਸ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ ਭੇਜੇ ਜਾਣਗੇ। ਪੀੜਤ ਨੂੰ ਐਫਆਈਆਰ ਨੰਬਰ, ਜਾਂਚ ਅਧਿਕਾਰੀ ਅਤੇ ਕਾਨੂੰਨੀ ਪ੍ਰਕਿਰਿਆ ਬਾਰੇ ਤੁਰੰਤ ਜਾਣਕਾਰੀ ਮਿਲੇਗੀ।
ਸਪੈਸ਼ਲ ਡੀਜੀਪੀ ਵੀ ਨੀਰਜਾ ਨੇ ਕਿਹਾ ਕਿ ਧੋਖਾਧੜੀ ਤੋਂ ਬਾਅਦ ਦੇ ਪਹਿਲੇ ਕੁਝ ਘੰਟੇ ਪੈਸਾ ਫ੍ਰੀਜ਼ ਕਰਨ ਲਈ ਸਭ ਤੋਂ ਅਹਿਮ ਹੁੰਦੇ ਹਨ। ਇਹ ਸਿਸਟਮ ਬੈਂਕਾਂ, ਵਿੱਤੀ ਸੰਸਥਾਵਾਂ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਕਰਕੇ ਰਿਕਵਰੀ ਦੀ ਸੰਭਾਵਨਾ ਵਧਾਏਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਾਈਬਰ ਵਿੱਤੀ ਧੋਖਾਧੜੀ ਦੀ ਤੁਰੰਤ ਰਿਪੋਰਟ 1930 ‘ਤੇ ਜਾਂ NCRP ਪੋਰਟਲ ‘ਤੇ ਕਰੋ।

More Stories
30 ਨੂੰ ਪੰਜਾਬ ਬੰਦ ਨਹੀਂ ਹੋਵੇਗਾ: ਭਾਜਪਾ ਨੇਤਾ ਵਿਪਨ ਸਭਰਵਾਲ ਨੇ ਕੀਤਾ ਸਪੱਸ਼ਟ, ਮੀਟਿੰਗਾਂ ਰਾਹੀਂ ਹੱਲ ਦੀ ਕੋਸ਼ਿਸ਼।
ਪੰਜਾਬ ਪ੍ਰੈਸ ਕਲੱਬ ‘ਚ ਹੰਗਾਮਾ: ਕਮਿਸ਼ਨਰ ਨਾਲ ਬ੍ਰੇਕਫਾਸਟ ‘ਚ ਮੈਂਬਰਾਂ ਨੂੰ ਰੋਕਣ ‘ਤੇ ਪੱਤਰਕਾਰਾਂ ਦਾ ਵਿਰੋਧ।
ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ।