Pages

Pages

ਵਿਜੀਲੈਂਸ ਵੱਲੋਂ ਸਾਈਬਰ ਕ੍ਰਾਈਮ ਥਾਣੇ ਦੇ SHO ਅਤੇ ਰੀਡਰ ਗ੍ਰਿਫ਼ਤਾਰ, 1 ਲੱਖ ਰਿਸ਼ਵਤ ਬਰਾਮਦ।

ਜਲੰਧਰ/ਚੰਡੀਗੜ੍ਹ, 05 ਅਗਸਤ: Prime Punjab 

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਾਈਬਰ ਕ੍ਰਾਈਮ ਥਾਣੇ ਨਾਲ ਜੁੜੇ ਮਾਮਲੇ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ।

 

ਚੰਡੀਗੜ੍ਹ ਤੋਂ ਪਹੁੰਚੀ ਵਿਜੀਲੈਂਸ ਟੀਮ ਨੇ ਥਾਣੇ ‘ਚ ਛਾਪਾ ਮਾਰ ਕੇ SHO ਅਤੇ ਰੀਡਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕੀਤਾ।

 

ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਛਾਪੇ ਤੋਂ ਬਾਅਦ ਥਾਣੇ ‘ਚ ਦਹਿਸ਼ਤ ਦਾ ਮਾਹੌਲ ਹੈ।

 

ਰਿਸ਼ਵਤ ਕਿਸ ਮਾਮਲੇ ‘ਚ ਲਈ ਜਾ ਰਹੀ ਸੀ ਅਤੇ ਹੋਰ ਕੀ ਬਰਾਮਦ ਹੋਇਆ ਹੈ, ਇਸ ਸਬੰਧੀ ਵਿਸਥਾਰਤ ਵੇਰਵੇ ਜਾਂਚ ਤੋਂ ਬਾਅਦ ਸਾਂਝੇ ਕੀਤੇ ਜਾਣਗੇ।