ਜਲੰਧਰ, 15 ਅਗਸਤ : Prime Punjab
ਦੇਸ਼ ਜਦੋਂ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ, ਉਸੇ ਦਿਨ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚੋਂ ਦਿਲ ਕੰਬਾਉਣ ਵਾਲੀ ਖ਼ਬਰ ਆਈ। ਦੇਹਰਾਦੂਨ-ਅੰਬਾਲਾ ਨੈਸ਼ਨਲ ਹਾਈਵੇ ‘ਤੇ ਸਰਸਾਵਾ ਨੇੜੇ ਝਬੀਰਨ ਕੱਟ ਕੋਲ ITBP ਦੇ ਡੀ.ਆਈ.ਜੀ. ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।
ਜਾਣਕਾਰੀ ਮੁਤਾਬਕ ITBP ਅਧਿਕਾਰੀ ਪਰਮਿੰਦਰ ਸਿੰਘ (45) ਆਪਣੇ ਗੰਨਰ ਜੈਰਾਮ ਅਤੇ ਡਰਾਈਵਰ ਰਵੀ ਸ਼ੰਕਰ (35) ਨਾਲ ਮਸੂਰੀ ਤੋਂ ਅੰਬਾਲਾ ਪਰਤ ਰਹੇ ਸਨ। ਤੇਜ਼ ਮੀਂਹ ਕਾਰਨ ਉਨ੍ਹਾਂ ਦੀ ਸਕੌਰਪੀਓ ਦਾ ਕੰਟਰੋਲ ਖਤਮ ਹੋ ਗਿਆ। ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਜਾ ਟਕਰਾਈ।
ਇਸ ਹਾਦਸੇ ‘ਚ ਡੀ.ਆਈ.ਜੀ. ਪਰਮਿੰਦਰ ਸਿੰਘ ਅਤੇ ਡਰਾਈਵਰ ਰਵੀ ਸ਼ੰਕਰ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਗੰਨਰ ਜੈਰਾਮ ਗੰਭੀਰ ਰੂਪ ‘ਚ ਜ਼ਖ਼ਮੀ ਹੈ ਅਤੇ ਹਸਪਤਾਲ ‘ਚ ਇਲਾਜ ਅਧੀਨ ਹੈ। ਸਵਿਫਟ ਕਾਰ ‘ਚ ਸਵਾਰ 3 ਹੋਰ ਲੋਕਾਂ ਨੂੰ ਵੀ ਸੱਟਾਂ ਆਈਆਂ ਹਨ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜ਼ਖ਼ਮੀਆਂ ਨੂੰ ਪਿਲਖਨੀ ਮੈਡੀਕਲ ਕਾਲਜ ਭਰਤੀ ਕਰਵਾਇਆ ਗਿਆ। ਸਹਾਰਨਪੁਰ ਦੇ DM ਅਤੇ SSP ਨੇ ਹਸਪਤਾਲ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।