Pages

Pages

ਅਜਨਾਲਾ ‘ਚ ਰੇਤ ਮਾਫੀਆ ਨੂੰ ਲੈ ਕੇ ਖੂਨੀ ਟਕਰਾਅ! ‘ਆਪ’ ਸਰਪੰਚ ਦੇ ਪੁੱਤ ਤੇ ਕਾਂਗਰਸੀ ਆਗੂ ‘ਚ ਚੱਲੀਆਂ ਗੋਲੀਆਂ।

ਅੰਮ੍ਰਿਤਸਰ, 05 ਸਤੰਬਰ : Prime Punjab 

ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਸਰਹੱਦੀ ਪਿੰਡ ਜਗਦੇਵ ਖੁਰਦ ‘ਚ ਰੇਤ ਦੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਦੋ ਸਿਆਸੀ ਧਿਰਾਂ ‘ਚ ਖੂਨੀ ਟਕਰਾਅ ਹੋ ਗਿਆ। ਗੋਲੀਬਾਰੀ ‘ਚ ‘ਆਪ’ ਸਰਪੰਚ ਦਾ ਪੁੱਤ ਕਰਨਬੀਰ ਸਿੰਘ ਗਿੱਲ ਅਤੇ ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ।

 

ਦੱਸਿਆ ਜਾ ਰਿਹਾ ਹੈ ਕਿ ਪਿੰਡ ਸਾਹੋਵਾਲ ‘ਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਟਿੱਪਰ ਜਗਦੇਵ ਖੁਰਦ ‘ਚੋਂ ਲੰਘ ਰਹੇ ਸਨ। ‘ਆਪ’ ਆਗੂ ਕਰਨਬੀਰ ਗਿੱਲ ਨੇ ਟਿੱਪਰਾਂ ਨੂੰ ਰੋਕਿਆ ਤਾਂ ਦੋਵਾਂ ਧਿਰਾਂ ‘ਚ ਤਕਰਾਰ ਵੱਧ ਗਈ ਤੇ ਗੱਲ ਗੋਲੀਬਾਰੀ ਤੱਕ ਪਹੁੰਚ ਗਈ। ਇਸ ‘ਚ ਗੁਰਦੀਪ ਸਿਰਸਾ ਦੇ ਪੱਟ ‘ਚ ਤੇ ਕਰਨਬੀਰ ਗਿੱਲ ਦੀ ਲੱਤ ‘ਚ ਗੋਲੀ ਲੱਗੀ। ਦੋਵੇਂ ਹਸਪਤਾਲ ‘ਚ ਦਾਖਲ ਹਨ।

 

ਘਟਨਾ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ। ਥਾਣਾ ਅਜਨਾਲਾ ਦੇ SHO ਅਜੇਪਾਲ ਸਿੰਘ ਬਾਠ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ।