ਜਲੰਧਰ, 05 ਸਤੰਬਰ : Prime Punjab
ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ‘ਡਿਜੀਟਲ ਅਰੈਸਟ’ ਦੇ ਨਾਂ ‘ਤੇ ਹੋ ਰਹੀ ਸਾਈਬਰ ਠੱਗੀ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ। ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਜਾਗਰੂਕਤਾ ਸੰਦੇਸ਼ ‘ਚ ਕਿਹਾ ਗਿਆ ਹੈ ਕਿ ਕੋਈ ਵੀ ਅਸਲੀ ਪੁਲਿਸ ਅਧਿਕਾਰੀ ਜਾਂ CBI, ED ਵਰਗੀ ਕੇਂਦਰੀ ਏਜੰਸੀ ਕਦੇ ਵੀ ਵੀਡੀਓ ਕਾਲ ‘ਤੇ ਤੁਹਾਨੂੰ ‘ਡਿਜੀਟਲ ਅਰੈਸਟ’ ਨਹੀਂ ਕਰਦੀ। ਇਹ ਸਿਰਫ਼ ਠੱਗਾਂ ਦਾ ਨਵਾਂ ਤਰੀਕਾ ਹੈ।
ਠੱਗ ਕਿਵੇਂ ਫਸਾਉਂਦੇ ਹਨ? – ਸਾਈਬਰ ਅਪਰਾਧੀ ਪਹਿਲਾਂ ਫੋਨ ਕਰਕੇ ਕਹਿੰਦੇ ਹਨ ਕਿ ਤੁਹਾਡਾ ਆਧਾਰ ਕਾਰਡ, ਮੋਬਾਈਲ ਨੰਬਰ ਜਾਂ ਬੈਂਕ ਖਾਤਾ ਕਿਸੇ ਅਪਰਾਧ ‘ਚ ਵਰਤਿਆ ਗਿਆ ਹੈ। ਫਿਰ ਆਪਣੇ ਆਪ ਨੂੰ ਪੁਲਿਸ ਅਫਸਰ ਦੱਸ ਕੇ ਤੁਹਾਨੂੰ ਵੀਡੀਓ ਕਾਲ ‘ਤੇ ਰਹਿਣ, ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦੇ ਹਨ ਅਤੇ ਡਰਾ ਕੇ ਪੈਸੇ, OTP ਅਤੇ ਬੈਂਕ ਦੀ ਜਾਣਕਾਰੀ ਮੰਗਦੇ ਹਨ।
CP ਸਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡਰੋ ਨਾ। ਇਹ 5 ਗੱਲਾਂ ਦਾ ਖਾਸ ਧਿਆਨ ਰੱਖੋ: 1. ਅਣਜਾਣ ਲਿੰਕ ‘ਤੇ ਕਲਿੱਕ ਨਾ ਕਰੋ। 2. OTP, PIN, ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। 3. ਧਮਕੀ ‘ਚ ਆ ਕੇ ਪੈਸੇ ਟਰਾਂਸਫਰ ਨਾ ਕਰੋ। 4. ਕਿਸੇ ਦੇ ਕਹਿਣ ‘ਤੇ ਕੋਈ App Install ਨਾ ਕਰੋ ਤੇ Screen Share ਨਾ ਕਰੋ। 5. ਸ਼ੱਕੀ ਕਾਲ ਆਉਂਦੇ ਹੀ ਫੋਨ ਕੱਟ ਦਿਓ ਅਤੇ ਖੁਦ ਥਾਣੇ ਜਾ ਕੇ ਪਤਾ ਕਰੋ।
ਜੇਕਰ ਤੁਹਾਡੇ ਨਾਲ ਠੱਗੀ ਹੋ ਜਾਵੇ ਤਾਂ ਤੁਰੰਤ ਕੀ ਕਰੋ? ਪੁਲਿਸ ਨੇ ਕਿਹਾ ਹੈ ਕਿ ਬਿਨਾਂ ਸਮਾਂ ਗੁਆਏ ਰਾਸ਼ਟਰੀ ਸਾਈਬਰ ਹੈਲਪਲਾਈਨ ਨੰਬਰ *1930* ‘ਤੇ ਕਾਲ ਕਰੋ। ਜਿੰਨੀ ਜਲਦੀ ਸ਼ਿਕਾਇਤ ਕਰੋਗੇ, ਤੁਹਾਡੇ ਪੈਸੇ ਬਚਣ ਦੀ ਸੰਭਾਵਨਾ ਉਨੀ ਜ਼ਿਆਦਾ ਹੋਵੇਗੀ। ਆਪਣੇ ਪਰਿਵਾਰ ਦੇ ਬਜ਼ੁਰਗਾਂ ਨੂੰ ਵੀ ਇਸ ਬਾਰੇ ਜ਼ਰੂਰ ਜਾਗਰੂਕ ਕਰੋ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।