Pages

Pages

ਲਸੂੜੀ ਮੁਹੱਲਾ ‘ਚ ਬਜ਼ੁਰਗ ਮਹਿਲਾ ਨਾਲ ਵਾਲੀਆਂ ਖੋਹਣ ਦੀ ਵਾਰਦਾਤ – ਥਾਣਾ 5 ‘ਚ ਮਾਮਲਾ ਦਰਜ, ਦੋਸ਼ੀਆਂ ਦੀ ਭਾਲ ‘ਚ ਜੁਟੀ ਪੁਲਿਸ।

Director : Manvir Singh Walia 

Editor : Jatin Kumar Sahota 

ਜਲੰਧਰ, 07 ਸਤੰਬਰ : Prime Punjab 

ਜਲੰਧਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਲਸੂੜੀ ਮੁਹੱਲਾ ਦੀ ਖੋਹ ਦੀ ਵਾਰਦਾਤ ‘ਤੇ ਵੈਸਟ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਹੈ। ACP-West ਸ੍ਰੀ ਆਤਿਸ਼ ਭਾਟੀਆ PPS ਨੇ ਦੱਸਿਆ ਕਿ ਅੱਜ ਮਿਤੀ 07/09/2026 ਨੂੰ ਥਾਣਾ ਡਵੀਜ਼ਨ ਨੰਬਰ 5 ਨੂੰ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਸੈਰ ‘ਤੇ ਜਾ ਰਹੀ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਗੱਲਾਂ ‘ਚ ਉਲਝਾ ਕੇ ਉਸਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।

 

ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਵਿਖੇ ਤੁਰੰਤ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾ ਦੀ ਪਛਾਣ ਬਚਨੋ ਵਜੋਂ ਹੋਈ ਹੈ ਜੋ ਪਹਿਲਾਂ ਤੋਂ ਬਿਮਾਰ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਲੁਟੇਰਿਆਂ ਨੇ ਮੂੰਹ ਢੱਕੇ ਹੋਏ ਸਨ ਅਤੇ ਧੱਕਾ ਦੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਕਾਰਨ ਮਹਿਲਾ ਦੇ ਗੋਡਿਆਂ ‘ਤੇ ਸੱਟਾਂ ਵੀ ਲੱਗੀਆਂ।

 

ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲੰਧਰ ਵੈਸਟ ‘ਚ ਪਿਛਲੇ 2 ਦਿਨਾਂ ‘ਚ ਇਹ ਤੀਜੀ ਖੋਹ ਦੀ ਵਾਰਦਾਤ ਹੈ, ਇਸ ਤੋਂ ਪਹਿਲਾਂ ਇੱਕ ਰੇਹੜੀ ਵਾਲੇ ਅਤੇ ਇੱਕ ਆਟੋ ਚਾਲਕ ਨਾਲ ਵੀ ਲੁੱਟ ਹੋ ਚੁੱਕੀ ਹੈ।

 

ACP ਆਤਿਸ਼ ਭਾਟੀਆ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਇਲਾਕੇ ‘ਚ ਗਸ਼ਤ ਵਧਾਈ ਜਾਵੇਗੀ ਤਾਂ ਜੋ ਦਿਨ-ਦਿਹਾੜੇ ਹੋ ਰਹੀਆਂ ਅਜਿਹੀਆਂ ਵਾਰਦਾਤਾਂ ‘ਤੇ ਰੋਕ ਲਗਾਈ ਜਾ ਸਕੇ।