Director : Manvir Singh Walia
Editor : Jatin Kumar Sahota
ਜਲੰਧਰ, 8 ਸਤੰਬਰ : Prime Punjab
ਭਾਜਪਾ ਜਲੰਧਰ ਸ਼ਹਿਰੀ ਲਈ ਅੱਜ ਦਾ ਦਿਨ ਵੱਡਾ ਸਿਆਸੀ ਦਿਨ ਰਿਹਾ। ਨੌਰਥ ਵਿਧਾਨ ਸਭਾ ‘ਚ ਭਾਜਪਾ ਨੇ ਵੱਡਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੈਂਕੜੇ ਨੌਜਵਾਨਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਇਹ ਪ੍ਰੋਗਰਾਮ ਸ਼ੀਤਲਾ ਮਾਤਾ ਮੰਦਰ ਸਥਿਤ ਜ਼ਿਲ੍ਹਾ ਭਾਜਪਾ ਦਫਤਰ ‘ਚ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਹੋਇਆ, ਜਿਸ ‘ਚ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਪ੍ਰੋਗਰਾਮ ਦੌਰਾਨ ਮੰਡਲ ਪ੍ਰਧਾਨ ਆਸ਼ੀਸ਼ ਸਹਿਗਲ, ਜ਼ਿਲ੍ਹਾ ਉਪ-ਪ੍ਰਧਾਨ ਦਵਿੰਦਰ ਭਾਰਦਵਾਜ, ਰਾਜੇਸ਼ ਮਲਹੋਤਰਾ, ਅਨੁਜ ਸ਼ਾਰਦਾ, ਹਿਮਾਂਸ਼ੂ ਸ਼ਰਮਾ ਅਤੇ ਨੌਜਵਾਨ ਆਗੂ ਅਰਜੁਨ ਸਹਿਗਲ ਦੀ ਅਗਵਾਈ ‘ਚ ਨੌਜਵਾਨਾਂ ਨੇ ਭਾਜਪਾ ਦੀ ਮੈਂਬਰਸ਼ਿਪ ਲਈ। ਜੁਆਇਨਿੰਗ ਕਰਨ ਵਾਲਿਆਂ ‘ਚ ਮੁੱਖ ਤੌਰ ‘ਤੇ ਰਿਤੇਸ਼ ਸਹਿਗਲ, ਆਸ਼ੀਸ਼ ਆਦਿਵਾਲ, ਸ਼ੁਭਮਵੀਰ ਬਧਨ, ਅਮਨ ਆਸਥਾ, ਬੌਬ ਮਲਹੋਤਰਾ, ਕਰਣ ਬਧਨ, ਚਿਰਾਗ ਅਰੋੜਾ, ਵਿਜੈ ਬੁਲੰਦਪੁਰ, ਗੋਰਾ ਸਲੇਮਪੁਰ ਸਮੇਤ 40 ਤੋਂ ਵੱਧ ਨੌਜਵਾਨ ਸ਼ਾਮਲ ਹਨ।
ਇਸ ਮੌਕੇ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਨੌਰਥ ‘ਚ ਨੌਜਵਾਨਾਂ ਦਾ ਵੱਡੀ ਗਿਣਤੀ ‘ਚ ਭਾਜਪਾ ਨਾਲ ਜੁੜਨਾ ਸਾਫ ਦਰਸਾਉਂਦਾ ਹੈ ਕਿ ਹੁਣ ਨੌਜਵਾਨ ਖੋਖਲੇ ਨਾਅਰਿਆਂ ਦੀ ਨਹੀਂ, ਸਗੋਂ ਵਿਕਾਸ ਅਤੇ ਮਜ਼ਬੂਤ ਲੀਡਰਸ਼ਿਪ ਦੀ ਰਾਜਨੀਤੀ ‘ਤੇ ਭਰੋਸਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੌਜਵਾਨਾਂ ਨੂੰ ਸਿਰਫ ਮੈਂਬਰ ਨਹੀਂ, ਸਗੋਂ ਸੰਗਠਨ ‘ਚ ਲੀਡਰਸ਼ਿਪ ਦੀ ਜ਼ਿੰਮੇਵਾਰੀ ਦੇਵੇਗੀ। ਉੱਥੇ ਹੀ ਕੇ.ਡੀ. ਭੰਡਾਰੀ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਹਰ ਕਾਰਕੁਨ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰੇਗਾ।
ਇਹ ਜੁਆਇਨਿੰਗ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਵੱਡਾ ਬੂਸਟ ਮੰਨੀ ਜਾ ਰਹੀ ਹੈ। ਨੌਰਥ ਵਿਧਾਨ ਸਭਾ ਜਲੰਧਰ ਦੀ ਸਭ ਤੋਂ ਹੌਟ ਸੀਟਾਂ ‘ਚੋਂ ਇੱਕ ਹੈ, ਜਿੱਥੇ ਭਾਜਪਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੰਗਠਨਕ ਮਜ਼ਬੂਤੀ ‘ਤੇ ਜ਼ੋਰ ਦੇ ਰਹੀ ਹੈ। ਨਵੇਂ ਜੁੜੇ ਨੌਜਵਾਨਾਂ ਨੇ ਵੀ ਭਰੋਸਾ ਦਿਵਾਇਆ ਕਿ ਉਹ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਪਹੁੰਚਾਉਣਗੇ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।