ਜੰਡਿਆਲਾ ਗੁਰੂ, 10 ਸਤੰਬਰ : Prime Punjab
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਅੱਜ ਦਿਨ-ਦਿਹਾੜੇ ਬੈਂਕ ਲੁੱਟਣ ਦੀ ਵੱਡੀ ਸਾਜ਼ਿਸ਼ ਨੂੰ ਸੁਰੱਖਿਆ ਗਾਰਡ ਦੀ ਸੂਝ-ਬੂਝ ਨੇ ਨਾਕਾਮ ਕਰ ਦਿੱਤਾ। 5 ਨਕਾਬਪੋਸ਼ ਨੌਜਵਾਨ ਹਥਿਆਰਾਂ ਦੀ ਨੀਅਤ ਨਾਲ ਯੂਨੀਅਨ ਬੈਂਕ ਦੀ ਬ੍ਰਾਂਚ ‘ਚ ਦਾਖਲ ਹੋਏ ਸਨ।
ਚਸ਼ਮਦੀਦਾਂ ਮੁਤਾਬਕ ਸਾਰੇ ਮੁਲਜ਼ਮਾਂ ਨੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਸ਼ੁਰੂ ਵਿੱਚ ਉਹ ਆਮ ਗਾਹਕ ਬਣ ਕੇ ਬੈਂਕ ਵਿੱਚ ਘੁੰਮਦੇ ਰਹੇ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਫਿਰ ਮੌਕਾ ਦੇਖਦਿਆਂ ਹੀ ਉਨ੍ਹਾਂ ਨੇ ਗੇਟ ‘ਤੇ ਤਾਇਨਾਤ ਗਾਰਡ ਦੀਆਂ ਅੱਖਾਂ ਵਿੱਚ ਸਪਰੇਅ ਕਰ ਦਿੱਤਾ ਅਤੇ ਅੰਦਰ ਲੁੱਟ ਕਰਨ ਦੀ ਕੋਸ਼ਿਸ਼ ਕੀਤੀ।
ਪਰ ਗਾਰਡ ਨੇ ਘਬਰਾਉਣ ਦੀ ਬਜਾਏ ਹੌਸਲਾ ਦਿਖਾਇਆ ਅਤੇ ਰੌਲਾ ਪਾ ਕੇ ਉਨ੍ਹਾਂ ਦਾ ਵਿਰੋਧ ਕੀਤਾ। ਗਾਰਡ ਦੇ ਹੱਲਾ ਕਰਨ ‘ਤੇ ਬੈਂਕ ਸਟਾਫ ਚੌਕਸ ਹੋ ਗਿਆ ਅਤੇ ਬਦਮਾਸ਼ ਡਰ ਕੇ ਬਿਨਾਂ ਕੁਝ ਲੁੱਟੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਬੈਂਕ ਦੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜੰਡਿਆਲਾ ਗੁਰੂ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਲਈ ਹੈ ਅਤੇ ਫਰਾਰ ਨੌਜਵਾਨਾਂ ਦੀ ਭਾਲ ਲਈ ਆਸ-ਪਾਸ ਦੇ ਇਲਾਕਿਆਂ ‘ਚ ਨਾਕਾਬੰਦੀ ਕਰ ਦਿੱਤੀ ਹੈ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।