ਜਲੰਧਰ, 11 ਸਤੰਬਰ : Prime Punjab
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਮਿਸ਼ਨਰ ਸਤਿੰਦਰ ਸਿੰਘ IPS ਦੇ ਹੁਕਮਾਂ ‘ਤੇ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਵੱਡੀ ਕਾਰਵਾਈ ਕੀਤੀ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 120 ਲੀਟਰ ਅਵੈਧ ਡਰਾਫਟ ਬੀਅਰ, 8 ਹੁੱਕੇ ਅਤੇ 8800 ਨਸ਼ੀਲੀਆਂ ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕਰਕੇ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਪਹਿਲੀ ਕਾਰਵਾਈ ‘ਚ ਪੁਲਿਸ ਨੇ ਐਕਸਾਈਜ਼ ਇੰਸਪੈਕਟਰ ਨਾਲ ਮਿਲ ਕੇ ਪਠਾਨਕੋਟ ਚੌਂਕ ਵਿਖੇ ਬਿਨਾਂ ਲਾਇਸੈਂਸ ਚੱਲ ਰਹੇ ਹੁੱਕਾ ਬਾਰ ‘ਤੇ ਰੇਡ ਕੀਤੀ। ਮੌਕੇ ਤੋਂ 8 ਹੁੱਕੇ ਅਤੇ 120 ਲੀਟਰ ਡਰਾਫਟ ਬੀਅਰ (2 ਡਰੰਮ 50-50 ਲੀਟਰ ਅਤੇ 1 ਡਰੰਮ 20 ਲੀਟਰ) ਬਰਾਮਦ ਹੋਈ। ਇਸ ਮਾਮਲੇ ‘ਚ ਮੁਕੱਦਮਾ ਨੰਬਰ 308 ਅਧੀਨ 61-1-14 ਐਕਸਾਈਜ਼ ਐਕਟ ਅਤੇ COTPA ਐਕਟ 2003 ਤਹਿਤ ਥਾਣਾ ਡਵੀਜ਼ਨ 8 ‘ਚ ਕੇਸ ਦਰਜ ਕਰਕੇ ਮਾਲਕ ਸ਼ਿਵਾ ਠਾਕੁਰ ਵਾਸੀ ਰੇਲਵੇ ਰੋਡ ਧਨ ਮੁਹੱਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ।
ਦੂਜੀ ਕਾਰਵਾਈ ‘ਚ ਮਿਤੀ 10.09.2026 ਨੂੰ ਡਰੱਗ ਇੰਸਪੈਕਟਰ ਨਾਲ ਮਿਲ ਕੇ ਥਾਣਾ ਡਵੀਜ਼ਨ 8 ਦੀ ਟੀਮ ਨੇ ਨੂਰਪੁਰ ਕਲੋਨੀ ਸਥਿਤ SP Medicos ‘ਤੇ ਛਾਪਾ ਮਾਰਿਆ। ਚੈਕਿੰਗ ਦੌਰਾਨ ਉਥੋਂ 8800 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਹੋਏ, ਜੋ ਨਸ਼ੇ ਵਜੋਂ ਵਰਤੇ ਜਾਂਦੇ ਹਨ। ਇਸ ਸਬੰਧੀ ਮੁਕੱਦਮਾ ਨੰਬਰ 309 ਮਿਤੀ 10.09.2026 ਅ/ਧ 223 BNS ਤਹਿਤ ਕੇਸ ਦਰਜ ਕਰਕੇ ਦੁਕਾਨ ਮਾਲਕ ਪਵਨ ਬਜਾਜ ਵਾਸੀ ਆਕਾਸ਼ ਕਲੋਨੀ ਹੁਸ਼ਿਆਰਪੁਰ ਰੋਡ ਨੂੰ ਕਾਬੂ ਕੀਤਾ ਗਿਆ।
ਪੁਲਿਸ ਨੇ ਕਿਹਾ ਕਿ ਬਿਨਾਂ ਲਾਇਸੈਂਸ ਹੁੱਕਾ ਬਾਰ, ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ। ਦੋਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਦੇ ਅੱਗੇ-ਪਿੱਛੇ ਦੇ ਲਿੰਕ ਖੰਗਾਲੇ ਜਾ ਰਹੇ ਹਨ। ਜਲੰਧਰ ਪੁਲਿਸ ਵੱਲੋਂ ਮੈਡੀਕਲ ਸਟੋਰਾਂ ਅਤੇ ਹੁੱਕਾ ਬਾਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਵਾਲੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।