Pages

Pages

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਸਫਲਤਾ – ਨਕੋਦਰ ਬੱਸ ਸਟੈਂਡ ਗੋਲੀਕਾਂਡ ਟਰੇਸ, ਇੱਕ ਦੋਸ਼ੀ ਗ੍ਰਿਫਤਾਰ, ਖੋਹਿਆ ਬਾਈਕ ਬਰਾਮਦ।

Director : Manvir Singh Walia 

Editor : Jatin Kumar Sahota 

ਜਲੰਧਰ, 16 ਸਤੰਬਰ : Prime Punjab 

ਜਲੰਧਰ ਦਿਹਾਤੀ ਪੁਲਿਸ ਨੇ 7 ਮਹੀਨੇ ਪੁਰਾਣੇ ਨਕੋਦਰ ਬੱਸ ਸਟੈਂਡ ਗੋਲੀਕਾਂਡ ਦਾ ਪਰਦਾਫਾਸ਼ ਕਰ ਦਿੱਤਾ ਹੈ। SSP ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ SP (ਤਫਤੀਸ਼) ਵਿਨੀਤ ਆਹਲਾਵਤ IPS ਤੇ DSP ਨਕੋਦਰ ਓਂਕਾਰ ਸਿੰਘ ਬਰਾੜ PPS ਦੀ ਨਿਗਰਾਨੀ ਹੇਠ ਚਲਾਈ ਮੁਹਿੰਮ ਤਹਿਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਮਾਮਲਾ 26 ਫਰਵਰੀ 2026 ਦਾ ਹੈ ਜਦੋਂ ਸ਼ਿਕਾਇਤਕਰਤਾ ਗੁਰਮੁਖ ਗੋਇਲ ਵਾਸੀ ਮਸਰੀ ਮੰਡੀ, ਨਕੋਦਰ ਨੇ ਦੱਸਿਆ ਕਿ ਬਾਬਾ ਨਾਨਕਾ ਨੇੜੇ ਅਤੇ ਨਕੋਦਰ ਬੱਸ ਸਟੈਂਡ ਕੋਲ ਦੋ ਅਣਪਛਾਤੇ ਨੌਜਵਾਨਾਂ ਨੇ ਉਸ ‘ਤੇ ਗੋਲੀ ਚਲਾ ਕੇ ਉਸਦਾ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ PB-24-C-8701 ਖੋਹ ਲਿਆ ਸੀ। ਇਸ ‘ਤੇ ਥਾਣਾ ਸਿਟੀ ਨਕੋਦਰ ‘ਚ ਮੁਕੱਦਮਾ ਨੰ. 32 ਮਿਤੀ 26.02.2026 ਅਧੀਨ ਧਾਰਾ 304(2), 3(5) BNS ਅਤੇ 25/27-54-59 ਅਸਲਾ ਐਕਟ ਤਹਿਤ ਕੇਸ ਦਰਜ ਹੋਇਆ ਸੀ।

 

ਤਫਤੀਸ਼ ‘ਚ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ ਨਕੋਦਰ ਸ਼ਹਿਰ ਦੇ ਹੀ ਰਹਿਣ ਵਾਲੇ ਹਨ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ ਸਨ। ਲਗਾਤਾਰ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਇੱਕ ਦੋਸ਼ੀ ਹਰਮਨ @ ਗੋਂਗਾ @ ਖੁਸ਼ਕੀ ਪੁੱਤਰ ਜਸਵੀਰ, ਵਾਸੀ ਮੁਹੱਲਾ ਗੁਰੂ ਨਾਨਕਪੁਰਾ, ਨਕੋਦਰ ਨੂੰ 14.09.2026 ਨੂੰ ਕਾਬੂ ਕਰ ਲਿਆ। ਦੋਸ਼ੀ ਦਾ ਪਹਿਲਾਂ ਹੀ ਅਪਰਾਧਿਕ ਰਿਕਾਰਡ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਸੀ।

 

ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਖੋਹਿਆ ਗਿਆ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। DSP ਬਰਾੜ ਨੇ ਦੱਸਿਆ ਕਿ ਬਾਕੀ ਫਰਾਰ ਸਾਥੀ ਦੀ ਭਾਲ ਜਾਰੀ ਹੈ ਅਤੇ ਉਸਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।