Pages

Pages

ਬਰਨਾਲਾ ਦੇ ਗੁਰਦੁਆਰਾ ਸਿੰਘਪੁਰਾ ਸਾਹਿਬ ‘ਚ ਪ੍ਰਬੰਧ ਨੂੰ ਲੈ ਕੇ ਵਿਵਾਦ ਗਰਮਾਇਆ – SGPC ਮੈਂਬਰ ਬਾਬਾ ਬੂਟਾ ਸਿੰਘ ਨੇ ਜਾਅਲੀ ਕਮੇਟੀ ‘ਤੇ ਲਾਏ ਗੰਭੀਰ ਦੋਸ਼।

ਬਰਨਾਲਾ, ਪਿੰਡ ਕੁੱਬੇ , 16 ਸਤੰਬਰ : Prime Punjab 

ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁੱਬੇ ਸਥਿਤ ਗੁਰਦੁਆਰਾ ਸਿੰਘਪੁਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਵੱਡਾ ਵਿਵਾਦ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਬੂਟਾ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਕੇ ਦੋਸ਼ ਲਾਇਆ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਮੁਖਤਿਆਰ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ ਤੇ ਜੀਤ ਸਿੰਘ ਵੱਲੋਂ “ਸਿੰਘਪੁਰਾ ਗੁਰਦੁਆਰਾ ਪ੍ਰਬੰਧਕ ਕਮੇਟੀ” ਨਾਂ ਦੀ ਜਾਅਲੀ ਕਮੇਟੀ ਰਜਿਸਟ੍ਰੇਸ਼ਨ ਨੰ. 265 ਹੇਠ ਬਣਾ ਕੇ ਗੁਰੂ ਦੀ ਗੋਲਕ ‘ਤੇ ਨਾਜਾਇਜ਼ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

 

ਬਾਬਾ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ SGPC ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪੱਤਰ ਨੰ. 35165 ਮਿਤੀ 01.05.2026 ਰਾਹੀਂ ਇਸ ਕਮੇਟੀ ਨੂੰ “ਸਵੈ-ਸਿਰਜਤ, ਗੈਰ-ਸੰਵਿਧਾਨਕ ਅਤੇ ਮਰਿਆਦਾ ਵਿਰੁੱਧ” ਕਰਾਰ ਦੇ ਕੇ ਪ੍ਰਬੰਧ ਉਨ੍ਹਾਂ ਕੋਲ ਹੀ ਰਹਿਣ ਦਾ ਫੈਸਲਾ ਦਿੱਤਾ ਹੈ। ਇਸ ਦੇ ਬਾਵਜੂਦ ਦੋਸ਼ੀ ਗੁਰਦੁਆਰੇ ਦੇ ਨਾਂ ‘ਤੇ ਪੈਸਾ ਇਕੱਠਾ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ 23.05.2026 ਨੂੰ ਅਖੰਡ ਪਾਠ ਦੇ ਪ੍ਰਕਾਸ਼ ‘ਚ ਵਿਘਨ ਪਾ ਕੇ ਬੇਅਦਬੀ ਕੀਤੀ ਗਈ ਅਤੇ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ “ਚੂਹੜਾ-ਚਮਾਰ” ਕਹਿ ਕੇ SC/ST Act ਤਹਿਤ ਅੱਤਿਆਚਾਰ ਕੀਤਾ ਗਿਆ, ਜੋ ਸਿੱਖ ਧਰਮ ਦੇ ਬਰਾਬਰੀ ਦੇ ਸਿਧਾਂਤ ‘ਤੇ ਹਮਲਾ ਹੈ।

 

ਉਨ੍ਹਾਂ ਨੇ ਕਿਹਾ ਕਿ ਸਥਾਨਕ ਸਿਆਸੀ ਦਬਾਅ ਕਾਰਨ ਥਾਣਾ ਧਨੌਲਾ ਪੁਲਿਸ ਨੇ 03.10.2025 ਦੀ ਸ਼ਿਕਾਇਤ ‘ਤੇ FIR ਦਰਜ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ CJM ਬਰਨਾਲਾ ਕੋਰਟ ‘ਚ BNSS ਦੀ ਧਾਰਾ 175(3) ਤਹਿਤ ਅਰਜ਼ੀ ਦੇਣੀ ਪਈ, ਜਿਸ ‘ਤੇ ਸਟੇਟਸ ਰਿਪੋਰਟ ਤਲਬ ਹੋਈ ਹੈ। ਨਾਲ ਹੀ ਪੰਜਾਬ-ਹਰਿਆਣਾ ਹਾਈ ਕੋਰਟ ਦੇ CWP No. 7478/2026 ‘ਚ ਜਾਰੀ ਸਟੇਟਸ-ਕੋ ਹੁਕਮ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਬਦਨਾਮੀ ਕਰਨ ‘ਤੇ 10 ਕਰੋੜ ਦੇ ਹਰਜਾਨੇ ਦਾ ਨੋਟਿਸ ਵੀ ਭੇਜਿਆ ਗਿਆ ਹੈ।

 

ਇਸ ਮਾਮਲੇ ‘ਚ ਬਾਬਾ ਬੂਟਾ ਸਿੰਘ ਨੇ ਪੰਜਾਬ ਸਰਕਾਰ ਤੇ DGP ਤੋਂ ਮੰਗ ਕੀਤੀ ਹੈ ਕਿ ਸਿਆਸੀ ਦਖਲ ਬੰਦ ਕਰਕੇ ਦੋਸ਼ੀਆਂ ਖਿਲਾਫ BNS ਦੀਆਂ ਧਾਰਾਵਾਂ 61, 316, 318, 335, 336, 340 ਅਤੇ SC/ST Act 3(1)(r)(s) ਤਹਿਤ FIR ਦਰਜ ਕੀਤੀ ਜਾਵੇ, ਜਾਅਲੀ ਕਮੇਟੀ ਨੂੰ ਭੰਗ ਕਰਕੇ ਉਸਦੇ ਰਿਕਾਰਡ, ਰਸੀਦ ਬੁੱਕਾਂ ਤੇ ਬੈਂਕ ਖਾਤੇ ਜ਼ਬਤ ਕੀਤੇ ਜਾਣ।