Pages

Pages

ਪੰਜਾਬ ਪੁਲਿਸ ਦੀ ਨਵੀਂ ਪਹਿਲ – 12 ਤੋਂ 18 ਸਾਲ ਦੀਆਂ ਕੁੜੀਆਂ ਲਈ ਸਸ਼ਕਤੀਕਰਨ ਮੁਹਿੰਮ ਸ਼ੁਰੂ, ਲੁਧਿਆਣਾ ‘ਚ ਹੋਈ ਤਾਲਮੇਲ ਮੀਟਿੰਗ।

ਚੰਡੀਗੜ੍ਹ/ਲੁਧਿਆਣਾ, 18 ਸਤੰਬਰ : Prime Punjab 

ਪੰਜਾਬ ਪੁਲਿਸ ਨੇ 12 ਤੋਂ 18 ਸਾਲ ਦੀਆਂ ਕਿਸ਼ੋਰ ਕੁੜੀਆਂ ਲਈ ਵਿਆਪਕ ਜਾਗਰੂਕਤਾ ਅਤੇ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਮਕਸਦ ਕੁੜੀਆਂ ਦੀ ਸਿਹਤ, ਸੁਰੱਖਿਆ, ਸਿੱਖਿਆ ਅਤੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ।

ਇਸ ਸਬੰਧੀ ਸਪੈਸ਼ਲ DGP ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਦੀ ਪ੍ਰਧਾਨਗੀ ਹੇਠ ਲੁਧਿਆਣਾ ਪੁਲਿਸ ਲਾਈਨਜ਼ ‘ਚ ਤਾਲਮੇਲ ਮੀਟਿੰਗ ਹੋਈ। ਮੀਟਿੰਗ ‘ਚ ਪ੍ਰਸ਼ਾਸਨਿਕ, ਮੈਡੀਕਲ, ਵਿਦਿਅਕ ਅਤੇ ਸਮਾਜਿਕ ਵਿਭਾਗਾਂ ਨੇ ਉੱਚ ਜੋਖਮ ਵਾਲੇ ਅਤੇ ਸਮਾਜਿਕ-ਆਰਥਿਕ ਤੌਰ ‘ਤੇ ਕਮਜ਼ੋਰ ਖੇਤਰਾਂ ਦੀ ਪਛਾਣ ਕਰਕੇ ਕਾਰਵਾਈਯੋਗ ਮਾਡਿਊਲ ਤਿਆਰ ਕਰਨ ‘ਤੇ ਚਰਚਾ ਕੀਤੀ।

 

ਸਪੈਸ਼ਲ DGP ਗੁਰਪ੍ਰੀਤ ਦਿਓ ਨੇ ਦੱਸਿਆ ਕਿ ਮੁਹਿੰਮ ਤਹਿਤ ਸਰੀਰਕ-ਮਾਨਸਿਕ ਸਿਹਤ, ਪੋਸ਼ਣ, ਮਾਹਵਾਰੀ ਸਫਾਈ, ਕਾਨੂੰਨੀ ਜਾਗਰੂਕਤਾ, ਡਿਜੀਟਲ-ਵਿੱਤੀ ਸਾਖਰਤਾ, ਕਰੀਅਰ ਗਾਈਡੈਂਸ ਅਤੇ ਭਲਾਈ ਯੋਜਨਾਵਾਂ ਬਾਰੇ ਦੱਸਿਆ ਜਾਵੇਗਾ। ਇਹ ਮੁਹਿੰਮ ਸਿਰਫ ਸਕੂਲੀ ਕੁੜੀਆਂ ਤੱਕ ਸੀਮਿਤ ਨਹੀਂ, ਸਗੋਂ ਸਕੂਲ ਛੱਡ ਚੁੱਕੀਆਂ, ਪ੍ਰਵਾਸੀ ਪਰਿਵਾਰਾਂ, ਦਿਵਿਆਂਗ ਅਤੇ ਬਾਲ ਮਜ਼ਦੂਰੀ/ਛੋਟੀ ਉਮਰ ‘ਚ ਵਿਆਹ ਦੇ ਜੋਖਮ ਵਾਲੀਆਂ ਕੁੜੀਆਂ ਨੂੰ ਵੀ ਕਵਰ ਕਰੇਗੀ।

ਇਸ ਤਹਿਤ ਸਿਹਤ ਜਾਂਚ, ਕਿੱਤਾਮੁਖੀ ਸਿਖਲਾਈ, ਨੁੱਕੜ ਨਾਟਕ, ਇੰਟਰਐਕਟਿਵ ਫਲਾਇਰ ਅਤੇ ਪੰਜਾਬੀ-ਹਿੰਦੀ-ਅੰਗਰੇਜ਼ੀ ‘ਚ ਵੀਡੀਓ/ਸੋਸ਼ਲ ਮੀਡੀਆ ਮੁਹਿੰਮਾਂ ਚਲਾਈਆਂ ਜਾਣਗੀਆਂ। ਮੀਟਿੰਗ ‘ਚ ADCP ਰੁਪਿੰਦਰ ਭੱਟੀ, ਸਿਵਲ ਸਰਜਨ ਡਾ. ਰਮਨਦੀਪ ਕੌਰ, ਡਾ. ਅਨੁਰਾਗ ਚੌਧਰੀ, DCPO ਰਸ਼ਮੀ ਅਤੇ NGO ਪ੍ਰਤੀਨਿਧੀ ਜੈਸਮੀਨ ਪਾਹਵਾ ਹਾਜ਼ਰ ਸਨ।