Pages

Pages

ਜਲੰਧਰ ‘ਚ ਹੋਟਲ-ਰੈਸਟੋਰੈਂਟ ਅਤੇ ਬਾਰ ਹੁਣ ‘ਹਥਿਆਰ-ਮੁਕਤ ਜ਼ੋਨ’ – ਪੁਲਿਸ ਕਮਿਸ਼ਨਰੇਟ ਨੇ ਬੁਲਾਈ ਅਹਿਮ ਮੀਟਿੰਗ।

ਜਲੰਧਰ, 19 ਸਤੰਬਰ : Prime Punjab 

ਜਲੰਧਰ ‘ਚ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਿਸ ਨੇ ਵੱਡਾ ਉਪਰਾਲਾ ਕੀਤਾ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ ‘ਤੇ DCP ਲਾਅ ਐਂਡ ਆਰਡਰ ਜਸਰੂਪ ਕੌਰ ਬਾਠ IPS ਦੀ ਅਗਵਾਈ ‘ਚ ਸ਼ਹਿਰ ਦੇ ਰੈਸਟੋਰੈਂਟਾਂ, ਹੋਟਲਾਂ, ਬਾਰਾਂ ਅਤੇ ਕੈਫੇ ਮਾਲਕਾਂ ਨਾਲ ਕਾਨਫਰੰਸ ਹਾਲ ‘ਚ ਅਹਿਮ ਮੀਟਿੰਗ ਕੀਤੀ ਗਈ। ਇਸ ‘ਚ ADCP ਸਿਟੀ-2 ਮਾਧਵੀ ਸ਼ਰਮਾ ਅਤੇ ACP ਮਾਡਲ ਟਾਊਨ ਮਹਿੰਦਰ ਸਿੰਘ ਵੀ ਹਾਜ਼ਰ ਸਨ।

 

ਇਹ ਮੀਟਿੰਗ ਸ਼ਹਿਰ ‘ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਗੋਲੀਬਾਰੀ ਦੀ ਘਟਨਾ ਨੂੰ ਰੋਕਣ ਲਈ ਕੀਤੀ ਗਈ। ਪੁਲਿਸ ਨੇ BNSS ਦੀ ਧਾਰਾ 163 ਤਹਿਤ ਜਾਰੀ ਹੁਕਮਾਂ ਅਨੁਸਾਰ ਸਾਰੇ ਖਾਣ-ਪੀਣ ਵਾਲੇ ਅਦਾਰਿਆਂ ਨੂੰ “ਹਥਿਆਰ-ਮੁਕਤ ਜ਼ੋਨ” (No Firearm Zone) ਵਜੋਂ ਘੋਸ਼ਿਤ ਕਰਨ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਅਦਾਰੇ ਨੂੰ ਹਥਿਆਰ-ਮੁਕਤ ਜ਼ੋਨ ਵਜੋਂ ਰਜਿਸਟਰ ਕਰਨ ਲਈ ਸਿਰਫ਼ ਇੱਕ ਛੋਟਾ ਜਿਹਾ ਫਾਰਮ ਭਰਨਾ ਹੈ, ਜੋ ਕਿ ਬਹੁਤ ਹੀ ਸਧਾਰਨ ਪ੍ਰਕਿਰਿਆ ਹੈ। ਮਾਲਕਾਂ ਨਾਲ One-to-One ਗੱਲਬਾਤ ਕਰਕੇ ਇਸ ਪਹਿਲ ਦੀ ਮਹੱਤਤਾ ਸਮਝਾਈ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ।

 

ਪੁਲਿਸ ਨੇ ਭਰੋਸਾ ਦਿੱਤਾ ਕਿ ਜੇਕਰ ਕੋਈ ਵਿਅਕਤੀ ਅਦਾਰੇ ‘ਚ ਹਥਿਆਰ ਲੈ ਕੇ ਆਉਂਦਾ ਹੈ ਅਤੇ ਨਿਯਮ ਮੰਨਣ ਤੋਂ ਇਨਕਾਰ ਕਰਦਾ ਹੈ, ਤਾਂ ਪੁਲਿਸ ਪੂਰਾ ਸਹਿਯੋਗ ਦੇਵੇਗੀ। ਕਮਿਸ਼ਨਰੇਟ ਪੁਲਿਸ ਨੇ ਸਾਰੇ ਹੋਟਲ-ਬਾਰ ਮਾਲਕਾਂ ਨੂੰ ਇਸ ਪਹਿਲ ‘ਚ ਸਹਿਯੋਗ ਦੇ ਕੇ ਸ਼ਹਿਰ ‘ਚ ਸੁਰੱਖਿਅਤ ਅਤੇ ਸ਼ਾਂਤਮਈ ਮਾਹੌਲ ਬਣਾਉਣ ਦੀ ਅਪੀਲ ਕੀਤੀ ਹੈ।