Pages

Pages

ਤਰਨਤਾਰਨ ‘ਚ ਪੁਲਿਸ ਦਾ ਐਨਕਾਊਂਟਰ – ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਮਾਰਨ ਵਾਲਾ ਗੈਂਗਸਟਰ ਪੂੰਗੀ ਢੇਰ।

ਤਰਨਤਾਰਨ, 22 ਸਤੰਬਰ : Prime Punjab

ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੁਰਾਦਪੁਰ ਦੇ ਕੁੱਖਿਆਤ ਬਦਮਾਸ਼ ਕਸ਼ਮੀਰ ਸਿੰਘ ਉਰਫ ਪੂੰਗੀ ਨੂੰ AGTF ਅਤੇ CIA ਤਰਨਤਾਰਨ ਨੇ ਪਿੰਡ ਬਾਠ ਕੋਲ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ।

 

ਪੁਲਿਸ ਮੁਤਾਬਕ ਪੂੰਗੀ ਬੇਖੌਫ ਹੋ ਚੁੱਕਾ ਸੀ। ਉਸਨੇ ਦੋ ਵੱਖ-ਵੱਖ ਮੌਕਿਆਂ ‘ਤੇ ਪੁਲਿਸ ਪਾਰਟੀ ‘ਤੇ ਸਿੱਧੀ ਫਾਇਰਿੰਗ ਕੀਤੀ ਸੀ। ਪਹਿਲੇ ਹਮਲੇ ‘ਚ ਥਾਣਾ ਸਿਟੀ ਦੇ ASI ਬਲਦੇਵ ਸਿੰਘ ਜ਼ਖਮੀ ਹੋ ਗਏ ਸਨ। ਦੂਜੀ ਵਾਰ ਮੁਰਾਦਪੁਰ ‘ਚ ਛਾਪੇਮਾਰੀ ਦੌਰਾਨ ਉਸਨੇ ਫਿਰ ਗੋਲੀ ਚਲਾ ਦਿੱਤੀ, ਜਿਸ ‘ਚ ਇੱਕ ਜਵਾਨ ਦੇ ਮੂੰਹ ‘ਤੇ ਗੋਲੀ ਲੱਗੀ ਅਤੇ ਖੇਡ ਰਹੀ 3 ਸਾਲ ਦੀ ਮਾਸੂਮ ਬੱਚੀ ਵੀ ਫੱਟੜ ਹੋ ਗਈ ਸੀ।

 

ਸੋਮਵਾਰ ਨੂੰ ਪੁਲਿਸ ਨੂੰ ਉਸਦੀ ਲੋਕੇਸ਼ਨ ਦਾ ਪਤਾ ਲੱਗਿਆ ਤਾਂ ਟੀਮਾਂ ਨੇ ਘੇਰਾ ਪਾ ਲਿਆ। ਮੁਕਾਬਲੇ ‘ਚ ਪੂੰਗੀ ਤੇ ਉਸਦਾ ਸਾਥੀ ਗੁਰਸੇਵਕ ਸਿੰਘ ਗੰਭੀਰ ਜ਼ਖਮੀ ਹੋ ਗਏ। ਦੋਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿੱਥੇ ਪੂੰਗੀ ਨੇ ਦਮ ਤੋੜ ਦਿੱਤਾ। DIG ਸਨੇਹਦੀਪ ਸ਼ਰਮਾ ਅਤੇ SP ਇਨਵੈਸਟੀਗੇਸ਼ਨ ਮੌਕੇ ‘ਤੇ ਪਹੁੰਚੇ ਅਤੇ ਮੌਕੇ ਤੋਂ ਅਸਲਾ ਬਰਾਮਦ ਕੀਤਾ ਗਿਆ।