Pages

Pages

ਬਠਿੰਡਾ ਦੀ ਸਰਹਿੰਦ ਨਹਿਰ ‘ਚ ਮਾਤਮ ‘ਚ ਬਦਲਿਆ ਗਣਪਤੀ ਉਤਸਵ – ਵਿਸਰਜਨ ਵੇਖ ਰਹੇ 2 ਬੱਚੇ ਡੁੱਬੇ।

ਬਠਿੰਡਾ, 22 ਸਤੰਬਰ : Prime Punjab 

ਬਠਿੰਡਾ ਤੋਂ ਦੁਖਦ ਖ਼ਬਰ – ਗਣੇਸ਼ ਮੂਰਤੀ ਵਿਸਰਜਨ ਦੌਰਾਨ ਦੋ ਬੱਚਿਆਂ ਦੇ ਨਹਿਰ ‘ਚ ਡੁੱਬਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਹੈ। ਹਾਦਸਾ ਸਰਹਿੰਦ ਕੈਨਾਲ ‘ਤੇ ਵਾਪਰਿਆ, ਜਿੱਥੇ ਵੱਡੀ ਗਿਣਤੀ ‘ਚ ਲੋਕ ਬੱਪਾ ਨੂੰ ਵਿਦਾ ਕਰਨ ਆਏ ਸਨ।

 

ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਬੱਚੇ ਜੋਗੀ ਨਗਰ ਟਿੱਬਾ ਦੇ ਵਸਨੀਕ ਹਨ ਅਤੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਹਨ। 7 ਸਾਲਾ ਬੱਚਾ ਅਤੇ 12 ਸਾਲਾ ਬੱਚੀ ਵਿਸਰਜਨ ਵੇਖਣ ਲਈ ਘਾਟ ‘ਤੇ ਖੜ੍ਹੇ ਸਨ। ਅਚਾਨਕ ਪੈਰ ਤਿਲਕਣ ਕਾਰਨ ਦੋਵੇਂ ਨਹਿਰ ‘ਚ ਡਿੱਗ ਗਏ। ਚਸ਼ਮਦੀਦਾਂ ਮੁਤਾਬਕ ਇੱਕ ਬੱਚਾ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਡੁੱਬ ਗਿਆ।

 

ਸੂਚਨਾ ਮਿਲਦੇ ਹੀ ਪੁਲਿਸ ਅਤੇ NDRF ਦੀਆਂ ਟੀਮਾਂ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। PCR ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਨਹਿਰ ‘ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਤਲਾਸ਼ੀ ਮੁਹਿੰਮ ‘ਚ ਦਿੱਕਤ ਆ ਰਹੀ ਹੈ। ਸਥਾਨਕ ਸਮਾਜ ਸੇਵੀ ਜਥੇਬੰਦੀਆਂ ਵੀ ਮਦਦ ਲਈ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ।

 

ਉਧਰ ਪੀੜਤ ਮਾਪਿਆਂ ਨੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਘਾਟ ‘ਤੇ ਨਾ ਤਾਂ ਬੈਰੀਕੇਡਿੰਗ ਸੀ, ਨਾ ਹੀ ਰੋਸ਼ਨੀ ਦਾ ਪ੍ਰਬੰਧ, ਅਤੇ ਡੁੱਬਦੇ ਬੱਚਿਆਂ ਨੂੰ ਬਚਾਉਣ ਲਈ ਕਿਸੇ ਨੇ ਹਿੰਮਤ ਨਹੀਂ ਦਿਖਾਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਮੰਗ ਕੀਤੀ ਹੈ।