Pages

Pages

ਸੋਢਲ ਮੇਲੇ ਲਈ ਜਲੰਧਰ ਪੁਲਿਸ ਹਾਈ ਅਲਰਟ – ਰੂਟ ਡਾਇਵਰਟ, 3 ਥਾਵਾਂ ‘ਤੇ ਪਾਰਕਿੰਗ।

Director : Manvir Singh Walia

Editor : Jatin Kumar Sahota 

ਜਲੰਧਰ ‘ਚ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਮੰਦਿਰ ਦੇ 500 ਮੀਟਰ ਘੇਰੇ ਨੂੰ No Entry Zone ਬਣਾਇਆ ਗਿਆ ਹੈ। ਸੋਢਲ ਰੋਡ, ਦੋਮੋਰੀਆ ਪੁਲ ਤੇ ਰਵਿਦਾਸ ਚੌਂਕ ਵਾਲੇ ਰਸਤੇ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਬੰਦ ਰਹਿਣਗੇ।

ਸ਼ਰਧਾਲੂਆਂ ਲਈ 3 ਪਾਰਕਿੰਗ ਪੁਆਇੰਟ – ਸਰਕਾਰੀ ਸਕੂਲ ਗਰਾਊਂਡ, ਦੇਸ਼ ਭਗਤ ਯਾਦਗਾਰ ਹਾਲ ਸਾਹਮਣੇ ਤੇ DAV ਸਕੂਲ ਨੇੜੇ ਬਣਾਏ ਗਏ ਹਨ। ਭਾਰੀ ਵਾਹਨਾਂ ਨੂੰ ਬਸਤੀ ਬਾਵਾ ਖੇਲ-ਕਪੂਰਥਲਾ ਚੌਂਕ ਵੱਲ ਡਾਇਵਰਟ ਕੀਤਾ ਜਾਵੇਗਾ।

 

ਸੁਰੱਖਿਆ ਲਈ 1500 ਮੁਲਾਜ਼ਮ, QRT, ਡਾਗ ਸਕੁਐਡ ਤੇ CCTV ਨਾਲ 24 ਘੰਟੇ ਨਿਗਰਾਨੀ ਹੋਵੇਗੀ।