Pages

Pages

ਸਰੰਡਰ ਤੋਂ ਪਹਿਲਾਂ ਹੀ ਦਬੋਚਿਆ ਗਿਆ ਪੰਜਾਬ ਦਾ ਫਰਾਰ ਸਾਬਕਾ AIG ਰਾਜਜੀਤ, ਪਟਿਆਲਾ ਤੋਂ ANTF ਨੇ ਕੀਤਾ ਗ੍ਰਿਫਤਾਰ – 7 ਸਾਲ ਪੁਰਾਣੇ ਡਰੱਗ-ਹਥਿਆਰ ਕੇਸ ‘ਚ ਵੱਡੀ ਕਾਰਵਾਈ।

ਪੰਜਾਬ, 24 ਸਤੰਬਰ : Prime Punjab 

ਪੰਜਾਬ ਪੁਲਿਸ ਦੇ ਬਰਖਾਸਤ ਸਾਬਕਾ AIG ਰਾਜਜੀਤ ਸਿੰਘ ਹੁੰਦਲ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਦੀ Intelligence ਅਤੇ ANTF ਦੀ ਸਪੈਸ਼ਲ ਟੀਮ ਨੇ ਜੁਆਇੰਟ ਓਪਰੇਸ਼ਨ ਚਲਾ ਕੇ ਉਸਦੀ ਲੋਕੇਸ਼ਨ ਟਰੇਸ ਕੀਤੀ ਅਤੇ ਪਟਿਆਲਾ ਤੋਂ ਉਸਨੂੰ ਹਿਰਾਸਤ ‘ਚ ਲੈ ਲਿਆ। ਉਹ ਪਿਛਲੇ ਕਈ ਸਾਲਾਂ ਤੋਂ ਡਰੱਗ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਰਾਰ ਚੱਲ ਰਿਹਾ ਸੀ।

 

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਰਾਜਜੀਤ ਨੇ ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ‘ਚ ਪਟੀਸ਼ਨ ਪਾ ਕੇ ਸਰੰਡਰ ਕਰਨ ਦੀ ਇੱਛਾ ਜਤਾਈ ਸੀ। ਅਦਾਲਤ ਨੇ ਉਸਨੂੰ ਸਰੰਡਰ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਸੀ ਅਤੇ ਅਗਲੀ ਸੁਣਵਾਈ 1 ਅਕਤੂਬਰ ਨੂੰ ਤੈਅ ਕੀਤੀ ਸੀ, ਪਰ ਪੁਲਿਸ ਨੇ ਸਰੰਡਰ ਤੋਂ ਪਹਿਲਾਂ ਹੀ ਉਸਨੂੰ ਗ੍ਰਿਫਤਾਰ ਕਰ ਕੇ ਵੱਡਾ ਦਾਅ ਖੇਡ ਦਿੱਤਾ।

ਇਹ ਪੂਰਾ ਮਾਮਲਾ 2017 ਦਾ ਹੈ। ਉਦੋਂ ਰਾਜਜੀਤ ਦੇ ਕਰੀਬੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਹਥਿਆਰ ਅਤੇ ਡਰੱਗ ਤਸਕਰੀ ਦੇ ਦੋਸ਼ ‘ਚ ਫੜਿਆ ਗਿਆ ਸੀ। ਉਸਦੇ ਘਰੋਂ AK-47, 4 ਕਿਲੋ ਹੈਰੋਇਨ, 3 ਕਿਲੋ ਸਮੈਕ ਅਤੇ ਦੇਸੀ ਹਥਿਆਰ ਬਰਾਮਦ ਹੋਏ ਸਨ। ਇੰਦਰਜੀਤ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਰਾਜਜੀਤ ‘ਤੇ ਦੋਸ਼ ਹੈ ਕਿ ਉਸਨੇ ਇੰਦਰਜੀਤ ਨੂੰ ਬਚਾਉਣ ਲਈ ਗਲਤ ਰਿਕਾਰਡ ਪੇਸ਼ ਕੀਤੇ, ਬਰਾਮਦ ਨਸ਼ੇ ‘ਚ ਹੇਰਾਫੇਰੀ ਕੀਤੀ ਅਤੇ ਉਸਨੂੰ ਪ੍ਰਮੋਸ਼ਨ ਵੀ ਦਿਵਾਈ।

 

ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਜਜੀਤ ਅਤੇ ਇੰਦਰਜੀਤ 2012 ਤੋਂ 2017 ਤੱਕ ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਜਲੰਧਰ ‘ਚ ਇਕੱਠੇ ਤਾਇਨਾਤ ਰਹੇ। ਰਾਜਜੀਤ ਸਿਫਾਰਸ਼ੀ ਲੈਟਰ ਲਿਖ ਕੇ ਇੰਦਰਜੀਤ ਦੀ ਟਰਾਂਸਫਰ ਆਪਣੇ ਨਾਲ ਕਰਵਾਉਂਦਾ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਰਾਜਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਸਕਦੇ ਹਨ ਅਤੇ ਡਰੱਗ-ਭ੍ਰਿਸ਼ਟਾਚਾਰ ਦੀਆਂ ਕਈ ਪਰਤਾਂ ਖੁੱਲ੍ਹਣਗੀਆਂ।