Pages

Pages

B-Pharmacy ਦੇ ਵਿਦਿਆਰਥੀ ਦਾ ਸੁਪਨਾ ਰਿਹਾ ਅਧੂਰਾ – ਲੁਧਿਆਣਾ ‘ਚ ਟਰੱਕ ਨੇ ਖੋਹ ਲਈ 20 ਸਾਲਾ ਰੋਹਿਤ ਦੀ ਜਾਨ।

ਲੁਧਿਆਨਾ, 25 ਸਤੰਬਰ : Prime Punjab 

ਲੁਧਿਆਣਾ ਦੇ ਗਿੱਲ ਚੌਕ, ਡੀ-ਮਾਰਟ ਨੇੜੇ ਸ਼ੁੱਕਰਵਾਰ ਨੂੰ ਇਹ ਦਰਦਨਾਕ ਹਾਦਸਾ ਵਾਪਰਿਆ। ਇੱਕ ਬੇਕਾਬੂ ਟਰੱਕ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰੀ।

 

ਹਾਦਸੇ ‘ਚ ਬਸਤੀ ਜੋਧੇਵਾਲ ਦੇ ਬਾਪੂ ਸਕੂਲ ਦੇ ਰਹਿਣ ਵਾਲੇ 20 ਸਾਲਾ ਰੋਹਿਤ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਸਿਗਮਾ ਕਾਲਜ ‘ਚ B-Pharmacy ਦਾ ਵਿਦਿਆਰਥੀ ਸੀ ਅਤੇ ਮੂਲ ਰੂਪ ‘ਚ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸਦਾ ਦੋਸਤ ਪਰਵੀਨ ਗੰਭੀਰ ਜ਼ਖਮੀ ਹੈ ਅਤੇ ਕਲਿਆਣ ਹਸਪਤਾਲ ‘ਚ ਜ਼ੇਰੇ ਇਲਾਜ ਹੈ।

 

ਰੋਹਿਤ ਦੇ ਭਰਾ ਵਰਿੰਦਰ ਨੇ ਦੱਸਿਆ ਕਿ ਰੋਹਿਤ ਪਰਿਵਾਰ ‘ਚ ਦੂਜੇ ਨੰਬਰ ਦਾ ਸੀ ਅਤੇ ਉਸਦਾ ਪਿਤਾ ਸੁਰੱਖਿਆ ਗਾਰਡ ਦਾ ਕੰਮ ਕਰਦਾ ਹੈ। ਰੋਹਿਤ ਦੀ ਮੌਤ ਨਾਲ ਪਰਿਵਾਰ ‘ਚ ਮਾਤਮ ਛਾ ਗਿਆ ਹੈ।

 

ਚੌਕੀ ਮਾੜਾਡੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਰਾਰ ਟਰੱਕ ਡਰਾਈਵਰ ਦੀ ਭਾਲ ਲਈ CCTV ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।