Pages

Pages

ਜਲੰਧਰ ‘ਚ ਸਿਆਸੀ ਹਲਚਲ ਤੇਜ਼: ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਅਚਾਨਕ ਪਹੁੰਚੇ ਰਾਕੇਸ਼ ਰਾਠੌਰ ਦੇ ਘਰ, 45 ਮਿੰਟ ਤੱਕ ਹੋਇਆ ਲੰਚ, 2027 ਦਾ ਰੋਡਮੈਪ ਤਿਆਰ।

ਜਲੰਧਰ, 01 ਅਕਤੂਬਰ : Prime Punjab 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਾਗਪੁਰ ‘ਚ ਹੋ ਰਹੀ ‘ਨਸ਼ਾ ਮੁਕਤ ਪੰਜਾਬ’ ਰੈਲੀ ਤੋਂ ਪਹਿਲਾਂ ਜਲੰਧਰ ‘ਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਘਰ ਅਚਾਨਕ ਦੌਰਾ ਕੀਤਾ। ਸੂਤਰਾਂ ਮੁਤਾਬਕ ਇਹ ਪ੍ਰੋਗਰਾਮ ਬਿਲਕੁਲ ਅਚਾਨਕ ਬਣਿਆ ਸੀ। ਅਮਿਤ ਸ਼ਾਹ ਕਰੀਬ 45 ਮਿੰਟ ਤੱਕ ਰਾਕੇਸ਼ ਰਾਠੌਰ ਦੇ ਘਰ ਰੁਕੇ ਅਤੇ ਉਨ੍ਹਾਂ ਨਾਲ ਲੰਚ ਟੇਬਲ ‘ਤੇ ਬੈਠ ਕੇ ਖਾਣਾ ਖਾਧਾ। ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਮੌਜੂਦ ਰਹੇ।

 

ਰਾਕੇਸ਼ ਰਾਠੌਰ ਨੇ ਦੱਸਿਆ ਕਿ ਲੰਚ ਦੌਰਾਨ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਡੂੰਘੀ ਚਰਚਾ ਹੋਈ। ਮੀਟਿੰਗ ਦਾ ਮੁੱਖ ਫੋਕਸ 2027 ਵਿਧਾਨ ਸਭਾ ਚੋਣਾਂ ਦਾ ਰੋਡਮੈਪ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਰਣਨੀਤੀ ਅਤੇ ਸੂਬੇ ‘ਚ ਪਾਰਟੀ ਦੇ ਜਥੇਬੰਦਕ ਵਿਸਥਾਰ ‘ਤੇ ਸੀ। ਇਹ ਮੁਲਾਕਾਤ ਜਲੰਧਰ ਦੀ ਸਿਆਸਤ ਲਈ ਬਹੁਤ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਰਾਕੇਸ਼ ਰਾਠੌਰ ਨੂੰ ਜਲੰਧਰ ‘ਚ ਭਾਜਪਾ ਦਾ ਸਭ ਤੋਂ ਮਜ਼ਬੂਤ ਹਿੰਦੂ ਚਿਹਰਾ ਮੰਨਿਆ ਜਾਂਦਾ ਹੈ।

 

ਰਾਕੇਸ਼ ਰਾਠੌਰ ਨੇ ਕਿਹਾ ਕਿ ਅਮਿਤ ਸ਼ਾਹ ਦਾ ਉਨ੍ਹਾਂ ਦੇ ਘਰ ਆਉਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਚਾਨਕ ਪ੍ਰੋਗਰਾਮ ਬਣਨ ਦੇ ਬਾਵਜੂਦ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਪੂਰਾ ਸਮਾਂ ਦਿੱਤਾ ਅਤੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਸੁਣਿਆ। ਦੱਸ ਦੇਈਏ ਕਿ ਰਾਕੇਸ਼ ਰਾਠੌਰ 2022 ‘ਚ ਜਲੰਧਰ ਕੈਂਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ ਅਤੇ ਪਾਰਟੀ ਦੇ ਪੰਜਾਬ ਉਪ-ਪ੍ਰਧਾਨ ਵੀ ਹਨ।

 

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਿਤ ਸ਼ਾਹ ਦਾ ਰਾਕੇਸ਼ ਰਾਠੌਰ ਦੇ ਘਰ ਜਾਣਾ ਸਿਰਫ਼ ਲੰਚ ਨਹੀਂ, ਸਗੋਂ 2027 ਲਈ ਵੱਡਾ ਸੰਕੇਤ ਹੈ। ਜਲੰਧਰ ‘ਚ ਭਾਜਪਾ ਆਪਣਾ ਜਨ ਅਧਾਰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਰਾਕੇਸ਼ ਰਾਠੌਰ ਇਸ ਰਣਨੀਤੀ ਦਾ ਅਹਿਮ ਹਿੱਸਾ ਹੋ ਸਕਦੇ ਹਨ। ਇਸ ਮੁਲਾਕਾਤ ਤੋਂ ਬਾਅਦ ਰਾਠੌਰ ਦਾ ਕੱਦ ਪਾਰਟੀ ‘ਚ ਹੋਰ ਵਧਣਾ ਤੈਅ ਮੰਨਿਆ ਜਾ ਰਿਹਾ ਹੈ।