ਫਗਵਾੜਾ, 02 ਅਕਤੂਬਰ : Prime Punjab
ਫਗਵਾੜਾ – LPU ‘ਚ 26 ਸਤੰਬਰ ਦੀ ਰਾਤ ਹੋਈ ਹਿੰਸਾ ਮਾਮਲੇ ‘ਚ ਪੁਲਿਸ ਨੇ ਤਸਵੀਰ ‘ਚ ਦਿਖ ਰਹੇ ਸਖਸ਼ ਸਮੇਤ 2 ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜੌ ਨੌਜਵਾਨ ਵਾਇਰਲ ਫੋਟੋ ‘ਚ ਪਿੱਛੇ ਅੱਗ ਦੀਆਂ ਲਾਟਾਂ ਦੇ ਵਿਚਕਾਰ ਫਾਈਟਰ ਜੈੱਟ ਦੇ ਮਾਡਲ ‘ਤੇ ਚੜ੍ਹ ਕੇ ਸਟੰਟ ਕਰ ਰਿਹਾ ਸੀ, ਉਸਦੀ ਪਛਾਣ ਕਰਕੇ ਪੁਲਿਸ ਨੇ ਉਸਨੂੰ ਵੀ ਕਾਬੂ ਕਰ ਲਿਆ ਹੈ। ਉਹ ਭੀੜ ਨੂੰ ਭੜਕਾਉਣ ਅਤੇ ਯੂਨੀਵਰਸਿਟੀ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ‘ਚ ਸ਼ਾਮਲ ਸੀ।
ਇਸੇ ਦੇ ਨਾਲ ਹੀ ਪੁਲਿਸ ਨੇ ਵੀਰਵਾਰ ਨੂੰ ਫਗਵਾੜਾ ਵਾਸੀ ਗਗਨਦੀਪ ਅਤੇ ਜਸਮੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ। ਜਾਂਚ ‘ਚ ਸਾਹਮਣੇ ਆਇਆ ਕਿ ਦੋਵੇਂ ਡੋਮੀਨੋਜ਼ ‘ਚ ਪਿੱਜ਼ਾ ਡਿਲਿਵਰੀ ਬੁਆਏ ਹਨ। ਹਿੰਸਾ ਦੀ ਖਬਰ ਮਿਲਦਿਆਂ ਹੀ ਦੋਵੇਂ ਲੁੱਟ ਦੇ ਇਰਾਦੇ ਨਾਲ ਕੈਂਪਸ ‘ਚ ਪਹੁੰਚ ਗਏ ਸਨ। ਪੁਲਿਸ ਨੇ CCTV ਦੇ ਆਧਾਰ ‘ਤੇ ਉਨ੍ਹਾਂ ਨੂੰ ਟਰੇਸ ਕੀਤਾ।
ਪੁਲਿਸ ਨੇ ਦੋਵਾਂ ਕੋਲੋਂ ਚੋਰੀ ਕੀਤੇ ਮਹਿੰਗੇ ਗੈਜੇਟ MacBook M5 ਅਤੇ iPhone 14 Pro ਵੀ ਬਰਾਮਦ ਕਰ ਲਏ ਹਨ। ਗਗਨਦੀਪ ਦੇ ਮਾਮੇ ਨੇ ਦੱਸਿਆ ਕਿ ਉਸਦੀ ਨੌਕਰੀ ਸਿਰਫ ਡੇਢ ਮਹੀਨਾ ਪਹਿਲਾਂ ਹੀ ਲੱਗੀ ਸੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।