ਖੰਨਾ, 05 ਅਕਤੂਬਰ : Prime Punjab
ਖੰਨਾ ਪੁਲਿਸ ਨੇ ਨਸ਼ੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਆਪਣੇ ਹੀ ਮੁਲਾਜ਼ਮਾਂ ‘ਤੇ ਸ਼ਿਕੰਜਾ ਕੱਸਿਆ ਹੈ।
ਖੰਨਾ ‘ਚ ਹੀ ਤਾਇਨਾਤ ਪੰਜਾਬ ਪੁਲਿਸ ਦੇ ਸਿਪਾਹੀ ਅਰੁਣ ਸ਼ਰਮਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਪਾਹੀ ਲੰਬੇ ਸਮੇਂ ਤੋਂ ਨਸ਼ਾ ਕਰਦਾ ਸੀ ਅਤੇ ਵੇਚਣ ਦੇ ਵੀ ਦੋਸ਼ ਹਨ। ਪੁਲਿਸ ਨੇ ਟਰੈਪ ਲਗਾ ਕੇ ਉਸਨੂੰ ਕਾਬੂ ਕੀਤਾ। ਥਾਣਾ ਸਿਟੀ-2 ‘ਚ ਮਾਮਲਾ ਦਰਜ ਹੋਇਆ ਹੈ।
ਇਸੇ ਦੌਰਾਨ ਇਕ ਹੋਮਗਾਰਡ ਦੇ ਜਵਾਨ ਨੂੰ ਵੀ ਨਸ਼ੇ ਦੀ ਹਾਲਤ ‘ਚ ਫੜਿਆ ਗਿਆ। ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।


More Stories
ਸੁਲਤਾਨਪੁਰ ਲੋਧੀ ‘ਚ ਡੇਰੇ ‘ਚ ਲਾਸ਼ ਦਫਨਾਉਣ ‘ਤੇ ਹੰਗਾਮਾ, ਪਿੰਡ ਵਾਸੀਆਂ ਨੇ ਕੀਤਾ ਘਿਰਾਓ – ਪੁਲਿਸ ਮੌਕੇ ‘ਤੇ।
ਗਨੌਰ ਤਹਿਸੀਲ ‘ਚ ACB ਦਾ ਵੱਡਾ ਐਕਸ਼ਨ – 2 ਲੱਖ ਮੰਗਣ ਵਾਲਾ ਪਟਵਾਰੀ 90 ਹਜ਼ਾਰ ਲੈਂਦਾ ਫੜਿਆ।
ਤਰਨਤਾਰਨ ਦੇ ਪਿੰਡ ਪੰਜਵੜ ‘ਚ ਪ੍ਰੇਮ ਵਿਆਹ ਦਾ ਖੂਨੀ ਅੰਜਾਮ, ਕੁੜੀ ਦੇ ਪਰਿਵਾਰ ਨੇ ਜੀਜੇ ਤੇ ਉਸਦੇ ਪਿਓ ‘ਤੇ ਚਲਾਈਆਂ ਗੋਲੀਆਂ – ਨੌਜਵਾਨ ਦੀ ਮੌਤ, ਪਿਤਾ ਗੰਭੀਰ।