ਕਪੂਰਥਲਾ, 06 ਅਕਤੂਬਰ : Prime Punjab
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ‘ਚ ਤਾਇਨਾਤ ਸਬ-ਡਿਵੀਜ਼ਨਲ ਇੰਜੀਨੀਅਰ (SDE) ਅਗਮਜੋਤ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਅਧਿਕਾਰੀ ਨੇ ਕੁੱਲ 1,25,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਮਾਮਲਾ ਉਸਦੇ ਹੀ ਵਿਭਾਗ ਦੇ ਇਕ ਕਲਰਕ ਦੀ ਸ਼ਿਕਾਇਤ ‘ਤੇ ਸਾਹਮਣੇ ਆਇਆ। ਸ਼ਿਕਾਇਤਕਰਤਾ ਦਾ 5 ਅਕਤੂਬਰ ਨੂੰ ਪਿੰਡ ਚੱਕੋਕੀ, ਕਪੂਰਥਲਾ ਦੀ ਜਲ ਸਪਲਾਈ ਸਕੀਮ ‘ਚ ਤਬਾਦਲਾ ਕਰ ਦਿੱਤਾ ਗਿਆ ਸੀ। ਘਰ ਤੋਂ ਦੂਰੀ ਜ਼ਿਆਦਾ ਹੋਣ ਕਰਕੇ ਉਸਨੇ SDE ਨੂੰ ਤਬਾਦਲਾ ਰੋਕਣ ਦੀ ਬੇਨਤੀ ਕੀਤੀ, ਤਾਂ SDE ਨੇ ਤਬਾਦਲਾ ਰੋਕਣ ਬਦਲੇ 1.25 ਲੱਖ ਰੁਪਏ ਦੀ ਮੰਗ ਰੱਖ ਦਿੱਤੀ।
ਸ਼ਿਕਾਇਤਕਰਤਾ ਦੇ ਸਾਥੀ ਫਿਟਰ ਹੈਲਪਰ ਅਮਰਿੰਦਰ ਸਿੰਘ ਰਾਹੀਂ ਹੋਈ ਗੱਲਬਾਤ ‘ਚ SDE ਨੇ ਕਿਸ਼ਤਾਂ ‘ਚ ਪੈਸੇ ਲੈਣ ਦੀ ਗੱਲ ਕਹੀ, ਜਿਸਦੀ ਰਿਕਾਰਡਿੰਗ ਕਰ ਲਈ ਗਈ। ਸ਼ਿਕਾਇਤ ਮਿਲਦੇ ਹੀ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨੇ ਜਾਲ ਵਿਛਾਇਆ ਅਤੇ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਪਹਿਲੀ ਕਿਸ਼ਤ ਦੇ 30,000 ਰੁਪਏ ਲੈਂਦਿਆਂ SDE ਨੂੰ ਕਾਬੂ ਕਰ ਲਿਆ। ਮੌਕੇ ‘ਤੇ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ।
ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਵਿਜੀਲੈਂਸ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭ੍ਰਿਸ਼ਟਾਚਾਰ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਬਿਨਾਂ ਡਰੋਂ ਵਿਜੀਲੈਂਸ ਨੂੰ ਸੂਚਿਤ ਕਰਨ।


More Stories
ਪੰਜਾਬ ‘ਚ ਵੱਡੀ ਭ੍ਰਿਸ਼ਟਾਚਾਰ ਜਾਂਚ – CM ਦੇ OSD ਰਾਜਬੀਰ ਘੁਮਾਣ ਸਮੇਤ 6 ਖਿਲਾਫ CBI ਨੇ ਦਰਜ ਕੀਤੀ FIR, 8 ਥਾਵਾਂ ‘ਤੇ ਛਾਪੇ।
ਜਲੰਧਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ – ਵਰਦੀ ‘ਚ ਸ਼ਰਾਬ ਦੇ ਨਸ਼ੇ ‘ਚ ਟੁੰਨ ASI ਗੁਰਸ਼ਿੰਦਰ ਸਿੰਘ ਮੁਅੱਤਲ, ਪੁਲਿਸ ਲਾਈਨ ਹਾਜ਼ਰ।
ਤਰਨਤਾਰਨ ‘ਚ ਵੱਡੀ ਵਾਰਦਾਤ – ‘ਆਪ’ ਸਰਪੰਚ ਅਸ਼ਵਨੀ ਕੁਮਾਰ ਤੂਤ ਦਾ ਗੋਲੀਆਂ ਮਾਰ ਕੇ ਕਤਲ, ਡਰਾਈਵਰ ਗੰਭੀਰ ਜ਼ਖਮੀ।