Director : Manvir Singh Walia
Editor : Jatin Kumar Sahota
ਜਲੰਧਰ, 07 ਅਕਤੂਬਰ : Prime Punjab
ਜਲੰਧਰ ਦੇ ਭੋਗਪੁਰ ‘ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਪਰਾਲੀ ਨਾਲ ਓਵਰਲੋਡ ਇਕ ਟਰਾਲੀ ਬੇਕਾਬੂ ਹੋ ਕੇ GT ਰੋਡ ‘ਤੇ ਇਕ ਅਹਾਤੇ ਕੋਲ ਬਣੀਆਂ ਦੁਕਾਨਾਂ ‘ਚ ਜਾ ਵੜੀ। ਹਾਦਸੇ ‘ਚ ਦੁਕਾਨਾਂ ਦੇ ਸ਼ਟਰ ਅਤੇ ਕਾਊਂਟਰ ਪੂਰੀ ਤਰ੍ਹਾਂ ਨੁਕਸਾਨੇ ਗਏ। ਹਾਦਸਾ ਬੁੱਧਵਾਰ ਸਵੇਰੇ ਉਸ ਸਮੇਂ ਹੋਇਆ ਜਦੋਂ ਬਾਜ਼ਾਰ ਬੰਦ ਸੀ।
ਮੌਕੇ ‘ਤੇ ਪਹੁੰਚੇ ਟ੍ਰੈਫਿਕ ਇੰਚਾਰਜ ASI ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਮੁੱਖ ਕਾਰਨ ਜੰਮੂ ਵੱਲ ਜਾ ਰਹੇ ਇਕ ਟਰੱਕ ਵੱਲੋਂ ਮਾਰੀ ਗਈ ਟੱਕਰ ਸੀ। ਸੜਕ ਕ੍ਰਾਸ ਕਰਦੇ ਸਮੇਂ ਟਰੱਕ ਨੇ ਓਵਰਲੋਡ ਟਰਾਲੀ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਗਰਿੱਲ ਤੋੜਦੀ ਹੋਈ ਟਰਾਲੀ ਸਿੱਧਾ ਦੁਕਾਨਾਂ ‘ਚ ਜਾ ਵੜੀ। ਪੁਲਿਸ ਮੁਤਾਬਕ ਮੁੱਢਲੀ ਜਾਂਚ ‘ਚ ਮੁੱਖ ਗਲਤੀ ਟਰੱਕ ਡਰਾਈਵਰ ਦੀ ਸਾਹਮਣੇ ਆ ਰਹੀ ਹੈ।
ਗਨੀਮਤ ਰਹੀ ਕਿ ਹਾਦਸੇ ਵੇਲੇ ਦੁਕਾਨ ਦੇ ਅੰਦਰ ਜਾਂ ਬਾਹਰ ਕੋਈ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਹਾਦਸੇ ਤੋਂ ਬਾਅਦ ਦੁਕਾਨਦਾਰਾਂ ‘ਚ ਭਾਰੀ ਗੁੱਸਾ ਹੈ। ਪੀੜਤ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਨੁਕਸਾਨ ਦੀ ਭਰਪਾਈ ਕਰਨ ਦੀ ਬਜਾਏ ਟਰਾਲੀ ਅਤੇ ਟਰੈਕਟਰ ਦੇ ਮਾਲਕ ਉਨ੍ਹਾਂ ‘ਤੇ ਹੀ ਦਬਾਅ ਬਣਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਕੰਮ-ਧੰਦਾ ਠੱਪ ਹੋ ਗਿਆ ਹੈ।
ਭੋਗਪੁਰ ਇਲਾਕੇ ‘ਚ ਓਵਰਲੋਡ ਪਰਾਲੀ ਅਤੇ ਭੂਸੇ ਦੀਆਂ ਟਰਾਲੀਆਂ ਨੂੰ ਲੈ ਕੇ ਲੋਕਾਂ ‘ਚ ਲੰਬੇ ਸਮੇਂ ਤੋਂ ਨਾਰਾਜ਼ਗੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਓਵਰਲੋਡ ਕਾਰਨ ਸੜਕ ‘ਤੇ ਵਿਜ਼ੀਬਿਲਟੀ ਘੱਟ ਹੋ ਜਾਂਦੀ ਹੈ। ਮਾਰਕੀਟ ਐਸੋਸੀਏਸ਼ਨ ਅਤੇ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਵੀ ਸ਼ੂਗਰ ਮਿੱਲਾਂ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਅਜਿਹੀਆਂ ਓਵਰਲੋਡ ਗੱਡੀਆਂ ‘ਤੇ ਸਖ਼ਤ ਰੋਕ ਲਗਾਉਣ ਦੀ ਮੰਗ ਕੀਤੀ ਸੀ।





More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।