Pages

Pages

ਮੇਕਅਪ ਆਰਟਿਸਟ ਮੈਡ ਸੰਧੂ ਕਤਲ ਕੇਸ ‘ਚ ਵੱਡਾ ਮੋੜ, ਪੁਲਸ ਨੇ 2 ਸ਼ੱਕੀ ਨੌਜਵਾਨ ਕੀਤੇ ਰਾਊਂਡਅਪ।

ਜਲੰਧਰ, 07 ਅਕਤੂਬਰ : Prime Punjab 

ਮਸ਼ਹੂਰ ਇਨਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ਦੇ ਕਤਲ ਕਾਂਡ ‘ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ।

 

ਪੁਲਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਇਸ ਮਾਮਲੇ ‘ਚ 2 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦੋਵਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਸ ਨੂੰ ਉਮੀਦ ਹੈ ਕਿ ਜਲਦ ਹੀ ਸ਼ੂਟਰ ਅਤੇ ਮੁੱਖ ਮਾਸਟਰਮਾਈਂਡ ਤੱਕ ਪਹੁੰਚ ਕਰ ਲਿਆ ਜਾਵੇਗਾ।

 

ਕਮਿਸ਼ਨਰ ਨੇ ਕਿਹਾ ਕਿ ਮ੍ਰਿਤਕ ਸੋਸ਼ਲ ਮੀਡੀਆ ‘ਤੇ ਕਾਫੀ ਚਰਚਿਤ ਸੀ ਅਤੇ ਉਸ ਖਿਲਾਫ ਕਈ ਵਿਵਾਦ ਵੀ ਚੱਲ ਰਹੇ ਸਨ। ਸ਼ੁਰੂਆਤੀ ਜਾਂਚ ਤੋਂ ਲੱਗ ਰਿਹਾ ਹੈ ਕਿ ਇਹ ਕਤਲ ਸੁਪਾਰੀ ਦੇ ਕੇ ਕਰਵਾਇਆ ਗਿਆ ਹੈ। ਕੁਝ ਬਦਮਾਸ਼ ਕਿਸਮ ਦੇ ਲੋਕਾਂ ਨੂੰ ਪੈਸੇ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

 

ਇਹ ਕੱਟੜਪੰਥੀ ਹਮਲਾ ਹੈ ਜਾਂ ਨਹੀਂ, ਇਸ ਸਵਾਲ ‘ਤੇ ਕਮਿਸ਼ਨਰ ਗਿੱਲ ਨੇ ਸਾਫ ਕੀਤਾ ਕਿ ਹੁਣ ਤੱਕ ਕਿਸੇ ਵੀ ਕੱਟੜਪੰਥੀ ਜਥੇਬੰਦੀ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਜਾਂਚ ਨੂੰ ਪ੍ਰਭਾਵਿਤ ਨਾ ਕਰਨ ਲਈ ਫਿਲਹਾਲ ਮੁਲਜ਼ਮਾਂ ਦੇ ਨਾਂ ਗੁਪਤ ਰੱਖੇ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ‘ਚ ਇਸ ਕੇਸ ‘ਚ ਵੱਡੇ ਖੁਲਾਸੇ ਹੋ ਸਕਦੇ ਹਨ।