Director : Manvir Singh Walia, Jatin Kumar Sahota
ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿੱਚ “ਮੰਥਨ” ਪ੍ਰੋਗਰਾਮ ਦੇ ਅਧੀਨ ਪ੍ਰਿੰਸਿਪਲ ਡਾ. ਜਗਰੂਪ ਸਿੰਘ ਨੇ “ਵਿਦਿਆਰਥੀ ਜੀਵਨ ਦੀ ਸਰਬੋਤਮ ਜੀਵਨ ਸ਼ੈਲੀ – Best Practices of Living a Student’s Life” ਵਿਸ਼ੇ ‘ਤੇ ਸੈਮੀਨਾਰ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਕਾਲਜ ਵਿੱਚ ਪ੍ਰਿੰਸਿਪਲ ਡਾ. ਜਗਰੂਪ ਸਿੰਘ ਵੱਲੋਂ “ਮੰਥਨ” ਪ੍ਰੋਗਰਾਮ ਲੰਬੇ ਸਮੇਂ ਤੋਂ ਚਲਾਇਆ ਜਾ ਰਿਹਾ ਹੈ, ਜਿਸ ਦੇ ਅਧੀਨ ਉਹ ਸੈਮੀਨਾਰ ਰਾਹੀਂ ਵੱਖ-ਵੱਖ ਕਲਾਸਾਂ ਨੂੰ ਸੰਬੋਧਨ ਵੀ ਕਰਦੇ ਹਨ ਅਤੇ ਇਸ ਤੋਂ ਇਲਾਵਾ ਵਾਰੀ-ਵਾਰੀ ਨਾਲ ਛੋਟੇ-ਛੋਟੇ ਸਮੂਹਾਂ ਵਿੱਚ ਵਿਦਿਆਰਥੀਆਂ ਨਾਲ ਨਿੱਜੀ ਮੁਲਾਕਾਤ ਅਤੇ ਚਰਚਾ ਵੀ ਕਰਦੇ ਹਨ। ਇਨ੍ਹਾਂ ਛੋਟੇ ਸਮੂਹਾਂ ਵਿੱਚ ਵਿਦਿਆਰਥੀ ਇੱਕ ਮਾਰਗਦਰਸ਼ਕ ਦੋਸਤ ਵਾਂਗ ਉਹਨਾਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਇਸ ਵਾਰ ਉਹਨਾਂ ਮੰਥਨ ਪ੍ਰੋਗਰਾਮ ਨੂੰ “ਲੰਚ ਐਂਡ ਲਰਨ” ਯਾਨੀ ਖਾਣੇ ਦੌਰਾਨ ਸਿਖਲਾਈ ਵਿੱਚ ਤਬਦੀਲ ਕੀਤਾ ਹੈ ਤਾਂ ਜੋਂ ਵੱਧ ਤੋਂ ਵੱਧ ਵਿਦਿਆਰਥੀ ਇਸ ਨਾਲ ਜੁੜਨ । ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਅੰਗੂਰ ਤੋਂ ਅੰਮ੍ਰਿਤ ਵੀ ਬਣਦਾ ਹੈ ਤੇ ਸ਼ਰਾਬ ਵੀ, ਇਹ ਸਾਡੇ ਉਪਰ ਹੈ ਕਿ ਅਸੀਂ ਜ਼ਿੰਦਗੀ ਵਿਚ ਕਿ ਚਾਹੁੰਦੇ ਹਾਂ ਤੇ ਸਾਡਾ ਟੀਚਾ ਕੀ ਹੈ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮਹਾਨ ਪੁਰਖਾਂ ਦੀਆਂ ਜੀਵਨੀਆਂ ਪੜਨ ਤੇ ਨਾਲ ਹੀ ਦੱਸਿਆ ਕਿ ਸਾਡੀ ਲਾਇਬਰੇਰੀ ਵਿਚ 5000 ਤੋਂ ਵੀ ਵਧੇਰੇ ਪ੍ਰੇਰਨਾ ਦਾਇਕ ਪੁਸਤਕਾਂ ਹਨ ਜਿਨ੍ਹਾਂ ਤੋਂ ਵਿਦਿਆਰਥੀ ਸੇਧ ਲੈ ਸਕਦੇ ਹਨ।
ਉਹਨਾਂ ਵਿਦਿਆਰਥੀਆਂ ਨੂੰ ਕਾਲਜ ਦੀਆ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਥੋਂ ਦੇ ਕਈ ਪੁਰਾਣੇ ਵਿਦਿਆਰਥੀ ਚੀਫ ਇੰਜੀਨੀਅਰ , ਐਸ. ਈ , ਐਕਸੀਅਨ, ਡਾਇਰੈਕਟਰ, ਪ੍ਰਿੰਸੀਪਲ ਤੇ ਕੰਪਨੀ ਐਕਸੀਕਿਉਟਿਵ ਬਣ ਕੇ ਸਫ਼ਲਤਾ ਪੂਰਵਕ ਕੰਮ ਕਰ ਰਹੇ ਹਨ ਤੇ ਕਈ ਰਿਟਾਇਰ ਵੀ ਹੋ ਚੁੱਕੇ ਹਨ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਕਾਲਜ ਸਿੱਖਿਆ ਦਾ ਮੰਦਰ ਹੈ ਤੇ ਇੱਥੇ ਆ ਕੇ ਖੁਸ਼ੀ ਅਤੇ ਸ਼ਿਦਤ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਸਕਿੱਲ ਹਾਸਿਲ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਨੁਸ਼ਾਸਨ , ਹਾਂ- ਪੱਖੀ ਰਵੀਈਏ ਤੇ ਆਪਣੇ ਟੀਚੇ ਦਾ ਪਿੱਛਾ ਕਰਕੇ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ। ਗੱਲਬਾਤ ਦੌਰਾਨ ਵਿਦਿਆਰਥੀਆਂ ਨੂੰ ਵਰਕਿੰਗ ਲੰਚ ਵਿਚ ਲੱਡੂ – ਸਮੋਸੇ ਵੰਡੇ ਗਏ।
ਇਸ ਪ੍ਰੋਗਰਾਮ ਵਿਚ ਸ਼੍ਰੀ ਅੰਕੁਸ਼ ਸ਼ਰਮਾ, ਸ਼੍ਰੀ ਪ੍ਰਿੰਸ ਮਦਾਨ, ਸ਼੍ਰੀ ਕਮਲ ਕਾਂਤ, ਸ਼੍ਰੀ ਅਜੇ ਦੱਤਾ, ਮੈਡਮ ਪ੍ਰਤਿਭਾ ,ਮੈਡਮ ਰਿਯਾ , ਮੈਡਮ ਅੰਜੂ , ਮੈਡਮ ਵੈਸ਼ਨਵੀ , ਮੈਡਮ ਰੇਣੁ ਸ਼ਰਮਾ , ਮੈਡਮ ਨੇਹਾ , ਸ਼੍ਰੀ ਗੋਕੁਲ , ਸ਼੍ਰੀ ਸ਼ਿਵੇਸ਼ ਅਤੇ ਸ਼੍ਰੀ ਪਰਮਿੰਦਰ ਹਾਜ਼ਿਰ ਸਨ


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।