Pages

Pages

Flag-Off Ceremony 18 ਅਕਤੂਬਰ 2026 ਨੂੰ ਸਵੇਰੇ 9:00 ਵਜੇ ਚਮਨ ਗਰਾਊਂਡ, PAP ਜਲੰਧਰ ਤੋਂ ਹੋਵੇਗੀ ਰਵਾਨਾ, ਪੰਜਾਬ ਪੁਲਿਸ ਦੀ ਮੋਟਰਸਾਈਕਲ ਰੈਲੀ, ਗੁਜ਼ਰਾਤ ‘ਚ ਦੇਵੇਗੀ ਨਸ਼ਾ ਮੁਕਤ ਭਾਰਤ ਦਾ ਸੰਦੇਸ਼।

ਪੰਜਾਬ, 17 ਅਕਤੂਬਰ : Prime Punjab 

ਇਸ ਟੀਮ ਦੀ Flag-Off Ceremony 18 ਅਕਤੂਬਰ 2026 ਨੂੰ ਸਵੇਰੇ 9:00 ਵਜੇ ਚਮਨ ਗਰਾਊਂਡ, PAP, ਜਲੰਧਰ ਕੈਂਟ ਵਿਖੇ ਹੋਵੇਗੀ। ਰੈਲੀ ਨੂੰ ADGP, SAP ਸ਼੍ਰੀ M. F. ਫਾਰੂਕੀ, IPS ਅਤੇ DIG, Administration, PAP ਸ਼੍ਰੀ ਇੰਦਰਬੀਰ ਸਿੰਘ, IPS ਵੱਲੋਂ ਰਵਾਨਾ ਕੀਤਾ ਜਾਵੇਗਾ।

ਇਸ ਰੈਲੀ ‘ਚ ਪੰਜਾਬ ਪੁਲਿਸ ਦੀ 10 ਮੋਟਰਸਾਈਕਲ ਰਾਈਡਰਾਂ ਦੀ ਟੀਮ ਆਪਣੇ ਸਹਿਯੋਗੀ ਸਟਾਫ਼ ਸਮੇਤ ਸ਼ਾਮਲ ਹੋਵੇਗੀ, ਜੋ ਪੰਜਾਬ ਪੁਲਿਸ ਦਾ ਝੰਡਾ ਲੈ ਕੇ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣਗੇ।