Pages

Pages

ਜਲੰਧਰ ‘ਚ ਨਕਲੀ ਪੁਲਿਸ ਵਾਲਾ ਬਣ ਕੇ ਲੁੱਟ! ਅੱਡਾ ਨੂਰਪੁਰ ‘ਚ ਪ੍ਰਵਾਸੀ ਮਜ਼ਦੂਰ ਤੋਂ 3200 ਰੁਪਏ ਖੋਹ ਕੇ ਠੱਗ ਫਰਾਰ।

ਜਲੰਧਰ, 26 ਅਕਤੂਬਰ : Prime Punjab 

ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਇਲਾਕੇ ਅੱਡਾ ਨੂਰਪੁਰ ਤੋਂ ਹੈਰਾਨੀਜਨਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਦਿਨ-ਦਿਹਾੜੇ ਇੱਕ ਠੱਗ *ਨਕਲੀ ਪੁਲਿਸ ਮੁਲਾਜ਼ਮ ਬਣ ਕੇ ਪ੍ਰਵਾਸੀ ਮਜ਼ਦੂਰ ਨੂੰ ਲੁੱਟ ਕੇ ਫਰਾਰ* ਹੋ ਗਿਆ। ਪੀੜਤ ਮਜ਼ਦੂਰ ਤੋਂ *3200 ਰੁਪਏ ਦੀ ਨਕਦੀ ਖੋਹੀ* ਗਈ ਹੈ।

 

ਪ੍ਰਵਾਸੀ ਮਜ਼ਦੂਰ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ *ਖਾਕੀ ਰੰਗ ਦੀ ਵਰਦੀ ਅਤੇ ਲਾਲ ਰੰਗ ਦੇ ਬੂਟ* ਪਾਏ ਹੋਏ ਸਨ ਅਤੇ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਰਿਹਾ ਸੀ। ਉਸ ਨੇ ਮਜ਼ਦੂਰ ਨੂੰ ਰੋਕ ਕੇ *ਦੋਸ਼ ਲਾਇਆ ਕਿ ਤੂੰ ਨਸ਼ੇ ਦਾ ਕਾਰੋਬਾਰ ਕਰਦਾ ਹੈਂ*, ਜਿਸ ਨਾਲ ਮਜ਼ਦੂਰ ਡਰ ਗਿਆ ਅਤੇ ਇਸੇ ਦੌਰਾਨ ਮੌਕਾ ਪਾ ਕੇ ਮੁਲਜ਼ਮ ਉਸਦੀ ਜੇਬ ‘ਚੋਂ ਪੈਸੇ ਕੱਢ ਕੇ ਭੱਜ ਗਿਆ।

 

ਵਾਰਦਾਤ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਤੁਰੰਤ 112 ਕੰਟਰੋਲ ਰੂਮ ‘ਤੇ ਕਾਲ ਕਰਕੇ ਮਕਸੂਦਾਂ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ *ਥਾਣਾ ਮਕਸੂਦਾਂ ਦੇ SHO ਬਲਬੀਰ ਸਿੰਘ ਅਤੇ 112 ਇੰਚਾਰਜ ਯੋਗਰਾਜ ਕਰਾਰੀ* ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ।

 

ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ CCTV ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਨਕਲੀ ਪੁਲਿਸ ਵਾਲੇ ਦੀ ਪਛਾਣ ਕਰਕੇ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।